ਪੰਨਾ:ਪਾਰਸ.pdf/120

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇ ਨਾ ਕੋਈ ਜਲਨ । ਬਾਹਰ ਦਾ ਓਪਰਾ ਵੇਖਣ ਵਾਲਾ ਨਹੀਂ ਸੀ ਕਹਿ ਸਕਦਾ ਕਿ ਇਹੋ ਆਦਮੀ ਇਕ ਮਿੰਟ ਪਹਿਲਾਂ ਏਦਾਂ ਲੋਹੇ ਲਾਖਾ ਹੋ ਰਿਹਾ ਸੀ ।

ਗਰੀਸ਼ ਦੀ ਨਿਗਾਹ ਵਿਚ ਕਦੇ ਕੋਈ ਚੀਜ਼ ਨਹੀਂ ਸੀ ਆਉਂਦੀ ਹੁੰਦੀ, ਪਰ ਅੱਜ ਪਤਾ ਨਹੀਂ, ਇਸਨੇ ਕਿੱਦਾਂ ਵੇਖ ਲਿਆ ਉਹਦੀ ਨਜ਼ਰ ਅੱਜ ਹੈਰਾਨ ਕਰ ਦੇਣ ਵਾਲੀ ਪੂਰਣਤਾ ਨੂੰ ਪਹੁੰਚ ਚੁਕੀ ਸੀ । ਸ਼ੈਲਜਾ ਨੂੰ ਵੇਖਕੇ ਆਖਣ ਲੱਗੇ, 'ਬੀਬੀ ਤੇਰੇ ਸਰੀਰ ਤੇ ਗਹਿਣੇ ਕਿਉਂ ਨਹੀਂ ਦਿਸਦੇ ਕਿੱਥੇ ਗਏ ?'

ਸ਼ੈਲਜਾ ਨੀਵੀਂ ਪਾਈ ਚੁਪਚਾਪ ਖੜੀ ਰਹੀ ।

ਗਰੀਸ਼ ਦੀ ਅਵਾਜ਼ ਫੇਰ ਹੌਲੀ ਹੌਲੀ ਉੱਚੀ ਹੋਣ ਲੱਗੀ,'ਉਸੇ ਭੈਂਸੇ ਸੂਰ ਨੇ ਵੇਚ ਖਾਧੇ ਹੋਏ ਹਨ, ਇਹ ਗਹਿਣੇ ਕਿਸਦੇ ਹਨ ? ਮੇਰੇ ਹਨ । ਉਸਨੂੰ ਮੈਂ ਜਰੂਰ ਜੇਹਲ ਭੇਜਕੇ ਹੀ ਸਾਹ ਲਵਾਂਗਾ ।' ……………

ਮੁਕਦਮੇ ਦੀ ਪੇਸ਼ੀ ਦਾ ਦਿਨ ਸੀ । ਸ਼ਾਮ ਨੂੰ ਹਰੀਸ਼ ਕਾਲਾ ਜਿਹਾ ਮੂੰਹ ਲੈਕੇ, ਹੁਗਲੀ ਅਦਾਲਤੋਂ ਘਰ ਨੂੰ ਮੁੜਿਆ, ਆਉਂਦਿਆਂ ਸਾਰ ਹੀ ਬਿਨਾਂ ਲੀੜੇ ਕਪੜੇ ਖੋਲੇ ਓਸੇਤਰਾਂ ਹੀ ਬਿਸਤਰੇ ਤੇ ਲੇਟ ਗਿਆ ।

ਨੈਨਤਾਰਾ ਰੋਣ ਹਾਕੀ ਜੇਹੀ ਹੋਕੇ ਕਈ ਕੁਝ ੫ਛਣ ਲੱਗੀ । ਪਤਾ ਲਗਣ ਤੇ ਸਿਧੇਸ਼ਵਰੀ ਵੀ ਆ ਗਈ । ਪਰ ਹਰੀਸ਼ ਆਉਂਦਿਆਂ ਸਾਰ ਹੀ ਸੱਥਰ ਲਹਿ ਗਿਆ ਤੇ ਉਸਦੇ ਮੂੰਹੋਂ ਭਲੀ ਗਲ ਨਹੀਂ ਨਿਕਲ ਸਕੀ ।