ਪੰਨਾ:ਪਾਰਸ.pdf/122

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੨੧ )

ਹੋਈਆਂ, ਪੱਥਰ ਦੀਆਂ ਮੂਰਤਾਂ ਵਾਗੂੰ ਬੈਠੀਆਂ ਰਹੀਆਂ।

ਸ਼ਾਮ ਨੂੰ ਗਰੀਸ਼ ਦੇ ਅਦਾਲਤੋਂ ਮੁੜ ਆਉਣ ਤੇ ਜੋ ਮੌਜ ਮੇਲਾ ਹੋਇਆ ਉਹਦੇ ਤਾਂ ਦੱਸਣ ਦੀ ਲੋੜ ਹੀ ਨਹੀਂ। ਮੂਰਖ, ਪਾਗਲ, ਬੇਸਮਝ ਆਦਿ ਆਖ ਆਖਕੇ ਹਰ ਕਿਸੇ ਨੇ ਗਰੀਸ਼ ਬਾਬੂ ਦੀ ਨਿਰਾਦਰੀ ਕਰਕੇ ਕਸਰ ਪੂਰੀ ਕਰ ਲਈ।

ਪਰ ਗਰੀਸ਼ ਬਾਬੂ ਸਾਰਿਆਂ ਦੇ ਉਲਟ ਖੜੇ ਹੋਕੇ ਤਰਤੀਬ ਵਾਰ ਸਾਰਿਆਂ ਨੂੰ ਸਮਝਾਉਣ ਲੱਗੇ, 'ਇਹਦੇ ਬਿਨਾਂ ਹੋਰ ਕੋਈ ਰਾਹ ਹੀ ਨਹੀਂ ਸੀ, ਭੈੜਾ, ਨਾਲਾਇਕ, ਬਦਮਾਸ਼ ਨੂੰਹ ਦਾ ਗਹਿਣਾ ਵੀ ਵੇਚਕੇ ਖਾ ਗਿਆ ਸੀ। ਜੇ ਥੋੜਾ ਚਿਰ ਹੋਰ ਹੋ ਜਾਂਦਾ ਤਾਂ ਮਕਾਨ ਦੀਆਂ ਕੜੀਆਂ ਤੇ ਇੱਟਾਂ ਤੱਕ ਵੇਚਕੇ ਖਾ ਜਾਂਦਾ। ਵਡਿਆਂ ਦਾ ਸੱਤਾਂ ਪੀੜ੍ਹੀਆਂ ਦਾ ਘਰ ਖੁਰਦ ਬੁਰਦ ਹੋ ਜਾਂਦਾ। ਸਾਰੀਆਂ ਗਲਾਂ ਨੂੰ ਸੋਚਕੇ ਹੀ ਮੈਂ ਮੁਕਰਜੀ ਵੰਸ਼ ਦੀ ਭਾਰ ਨਾਲ ਡੁਬ ਰਹੀ ਬੇੜੀ ਨੂੰ ਪਾਰ ਲਾ ਆਇਆ ਹਾਂ। ਉਹਨੂੰ ਬਚਾਉਣ ਦੀ ਤਦਬੀਰ ਕਰ ਆਇਆ ਹਾਂ!

ਸਿਰਫ ਸਿਧੇਸ਼ਵਰੀ ਹੀ ਇਕੇ ਪਾਸੇ ਚੁ੫ ਚਾ੫ ਬੈਠੀ ਹੋਈ ਸੀ। ਚੰਗੀ ਮਾੜੀ ਕੋਈ ਵੀ ਉਸ ਨੇ ਆਪਣੀ ਜ਼ਬਾਨੋਂ ਨਹੀਂ ਸੀ ਕੱਢੀ। ਸਾਰਿਆਂ ਦੇ ਚਲੇ ਜਾਣ ਪਿਛੋਂ ਉਹ ਪਤੀ ਦੇ ਸਾਹਮਣੇ ਆ ਖੜੀ ਹੋਈ। ਅੱਖਾਂ ਵਿਚ ਅੱਥਰੂ ਡਲਕ ਰਹੇ ਸਨ। ਪਤੀ ਦੇ ਪੈਰਾਂ ਤੇ ਸਿਰ ਰੱਖਕੇ, ਉਨ੍ਹਾਂ ਦੀ ਚਰਨ ਧੂੜ ਲਈ ਤੇ ਕਿਹਾ, 'ਅੱਜ ਤੁਸੀਂ ਮੈਨੂੰ ਮੁਆਫ ਕਰ ਦਿਉ। ਜਿਹਦੇ ਮੂੰਹ ਵਿਚ ਜਿਦਾਂ ਆਈ ਤੁਹਾਨੂੰ ਗਾਲ ਮੰਦਾ ਕਹਿ ਗਏ ਹਨ, ਪਰ ਤੁਸੀਂ ਉਹਨਾਂ ਸਾਰਿਆ ਨਾਲੋਂ ਕਿੰਨੇ ਵੱਡੇ ਹੋ,