ਪੰਨਾ:ਪਾਰਸ.pdf/129

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੨੮)

ਆਉਂਦਿਆਂ ਦੇਖ ਉਠ ਖੜੀ ਹੋਈ। ਇਹਦੀ ਉਮਰ ਅਠਾਰਾਂ ਦੀ ਸੀ ਜਾਂ ਅਠਾਈ ਦੀ ਇਹਦਾ ਨਿਰਨਾ ਨ ਹੋ ਸਕਿਆ। ਇਹਦੇ ਮੂੰਹ ਵੱਲ ਵੇਖਿਆਂ ਪਤਾ ਲੱਗਦਾ ਸੀ ਕਿ ਉਮਰ ਭਾਵੇਂ ਕਿੰਨੀ ਹੀ ਕਿਉਂ ਨਾ ਹੋਵੇ, ਪਰ ਰਾਤਾਂ ਝਾਗਦਿਆਂ ਝਾਗਦਿਆਂ, ਇਹਦੇ ਸਰੀਰ ਵਿਚ ਸਤਿਆ ਨਹੀਂ ਰਹਿ ਗਈ। ਜਿਦਾਂ ਫੁੱਲ ਦਾਨੀ ਵਿਚ ਪਾਣੀ ਪਾ ਕਈ ਚਿਰ ਤੱਕ ਰਖਿਆ ਹੋਇਆ ਫੁੱਲ ਵੇਖਣ ਨੂੰ ਤਾਂ ਚੰਗਾ ਭਲਾ ਲੱਗਦਾ ਹੈ, ਪਰ ਹੱਥ ਲਾਉਣ ਨਾਲ ਹੀ ਮੁਰਝਾ ਜਾਂਦਾ ਹੈ। ਇਹੋ ਦਸ਼ਾ ਸੀ ਵਿਚਾਰੀ ਬਿਲਾਸੀ ਦੀ।

ਸੋਹਣ ਨੇ ਮੈਨੂੰ ਪਛਾਣ ਲਿਆ ਕਹਿਣ ਲੱਗਾ, ਕੌਣ ਹੈ, ਸੁਖਦੀਪ?

ਮੈਂ ਆਖਿਆ "ਹਾਂ।"

"ਬਹਿ ਜਾਹ।"

ਬਿਲਾਸੀ ਊਂਧੀ ਪਾਈ ਖਲੋਤੀ ਰਹੀ।ਸੋਹਣ ਨੇ ਦੋ ਚਾਰ ਗੱਲਾਂ ਕੀਤੀਆਂ ਜਿਸਦਾ ਮਤਲਬ ਇਹ ਸੀ ਕਿ ਲਗ ਭਗ ਡੇਢ ਮਹੀਨਾ ਹੋ ਗਿਆ ਹੈ ਜਦ ਤੋਂ ਉਹ ਮੰਜੀ ਨਾਲ ਮੰਜੀ ਹੋਇਆ ਪਿਆ ਹੈ। ਦਸ ਪੰਦਰਾਂ ਦਿਨ ਤਾਂ ਉਹਨੂੰ ਆਪਣੇ ਆਪ ਦੀ ਵੀ ਹੋਸ਼ ਨਹੀਂ ਰਹੀ ਸੀ। ਹੁਣੇ ਹੀ ਕੁਝ ਦਿਨਾਂ ਤੋਂ ਆਦਮੀ ਸਿਆਣਨ ਲੱਗਾ ਹੈ। ਭਾਵੇਂ ਹੁਣ ਵੀ ਉਹ ਮੰਜਾ ਛੱਡਕੇ ਉਠ ਨਹੀਂ ਸਕਦਾ, ਪਰ ਹੁਣ ਉਸਨੂੰ ਡਰ ਕੋਈ ਨਹੀਂ ਰਿਹਾ।

ਭਾਵੇਂ ਡਰ ਦੀ ਕੋਈ ਗੱਲ ਨਹੀਂ ਸੀ, ਪਰ ਫੇਰ ਵੀ ਜੰਗਲ ਵਿਚ ਇਸ ਲੜਕੀ ਨੇ ਜੋ ਇਸਦੀ ਜਾਨ ਬਚਾਉਣ