ਪੰਨਾ:ਪਾਰਸ.pdf/133

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੩੨)

ਕਿੱਦਾਂ ਰਹਿ ਸਕਾਂਗੀ।

ਮੈਨੂੰ ਫੇਰ ਬਹਿ ਜਾਣਾ ਪਿਆ! ਸਮਝ ਲਗ ਪਈ ਕਿ ਜਿਸ ਪਤੀ ਦੇ ਜੀਉਂਦਿਆਂ ਉਸਨੇ ਉਸ ਨਾਲ ਪੰਝੀ ਸਾਲ ਕੱਟੇ ਸਨ, ਉਹਦੀ ਮੌਤ ਨੂੰ ਤਾਂ ਉਹ ਸਹਾਰ ਲਏਗੀ, ਪਰ ਉਹਦੇ ਮੋਏ ਹੋਏ ਸਰੀਰ ਪਾਸ ਉਹ ਪੰਜ ਮਿੰਟ ਵੀ ਨਹੀਂ ਬੈਠ ਸਕਦੀ। ਉਹਨੂੰ ਡਰ ਸਿਰਫ ਆਪਣੇ ਮੋਏ ਹੋਏ ਪਤੀ ਪਾਸੋਂ ਹੀ ਆ ਰਿਹਾ ਸੀ।

ਪਰ ਮੇਰਾ ਇਰਾਦਾ ਉਹਨਾਂ ਦੇ ਦੁੱਖ ਨੂੰ ਘਟਾਕੇ ਦੱਸਣਾ ਨਹੀਂ। ਉਹ ਦੁਖ ਅਸਲੀ ਨਹੀਂ ਸੀ, ਇਹ ਦੱਸਣਾ ਵੀ ਮੇਰਾ ਮਨੋਰਥ ਨਹੀਂ, ਜਾਂ ਇਕ ਆਦਮੀ ਦੀ ਇਹੋ ਜਹੀ ਵਰਤੋਂ ਨਾਲ ਹੀ ਸਾਰੀਆਂ ਇਸਤਰੀਆਂ ਦੇ ਪਤੀ ਪਿਆਰ ਦਾ ਫੈਸਲਾ ਹੋਗਿਆ ਇਹ ਗੱਲ ਵੀ ਨਹੀਂ, ਏਦਾਂ ਦੀ ਇਕ ਹੋਰ ਘਟਨਾ ਵੀ ਮੈਨੂੰ ਯਾਦ ਹੈ, ਪਰ ਉਹਦਾ ਜ਼ਿਕਰ ਕਰਨ ਤੋਂ ਬਿਨਾਂ ਹੀ ਮੈਂ ਇਹ ਗੱਲ ਦੱਸਣਾ ਚਾਹੁੰਦਾ ਹਾਂ ਕਿ ਸਿਰਫ ਆਪਣੇ ਫਰਜ਼ ਨੂੰ ਜਾਨਣ ਕਰਕੇ ਜਾਂ ਉਮਰ ਇਕੱਠੀ ਲੰਘਾਉਣ ਕਰਕੇ ਹੀ ਕੋਈ ਇਸਤਰੀ ਡਰ ਰਹਿਤ ਨਹੀਂ ਹੋ ਸਕਦੀ। ਉਹ ਨਿਰਭੈ ਬਣਾਉਣ ਵਾਲੀ ਕੋਈ ਹੋਰ ਸ਼ਕਤੀ ਹੁੰਦੀ ਹੈ, ਜਿਸਦਾ ਪਤਾ ਕਈਆਂ ਜੋੜਿਆਂ ਨੂੰ ਸੌ ਸੌ ਸਾਲ ਤਕ ਇਕੱਠਿਆਂ ਰਹਿਕੇ ਵੀ ਨਹੀਂ ਲੱਗ ਸਕਦਾ।

ਪਰ ਜੇ ਕਿਤੇ ਅਚਨਚੇਤ ਇਸ ਸ਼ਕਤੀ ਦਾ ਪਤਾ ਲੱਗ ਜਾਏ, ਮਤਲਬ ਇਹ ਕਿ ਜੇ ਕਿਧਰੇ ਇਕ ਦੂਜੇ ਪਾਸੋਂ ਨਿਰਭੈ ਬਨਾਉਣ ਵਾਲਾ ਸੱਚਾ ਪ੍ਰੇਮ ਕਿਧਰੇ ਹੋ ਜਾਏ, ਤਾਂ ਫੇਰ ਕਾਨੂੰਨੀ ਤੌਰ ਤੇ ਭਾਵੇਂ ਦੁਨੀਆਂ ਦੀਆਂ ਅਦਾਲਤਾਂ ਉਸਨੂੰ ਸਜ਼ਾ ਦਾ ਹੱਕਦਾਰ ਸਮਝਣ, ਪਰ ਮਨੁੱਖ ਦੀ ਜਿਹੜੀ ਚੀਜ਼