ਪੰਨਾ:ਪਾਰਸ.pdf/136

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੩੫)

ਲੰਮਾ ਪਿਆ ਹੋਇਆ ਸੀ। ਝੱਟ ਹੀ ਕੁੰਡਾ ਮਾਰਕੇ ਉਸ ਡਰ ਨਾਲ ਮਰੀ ਮਰੀ ਜਾ ਰਹੀ ਕੁੜੀ ਨਾਲ ਝਗੜਾ ਸ਼ੁਰੂ ਕਰ ਦਿਤਾ।

ਇਹ ਗੱਲ ਦੱਸਣ ਦੀ ਲੋੜ ਨਹੀਂ ਕਿ ਦੁਨੀਆਂ ਵਿਚ ਕਿਸੇ ਵੀ ਭਤੀਜੇ ਦੀ ਇਸਤ੍ਰੀ ਨਾਲ, ਇਸ ਤਰਾਂ ਬੇਹਿਆਈ ਨਾਲ ਗਲਬਾਤ ਨਹੀਂ ਕੀਤੀ ਹੋਵੇਗੀ। ਲੜਕੀ ਭਾਵੇਂ ਸਪੇਰਿਆਂ ਦੀ ਨੀਵੀਂ ਕੁਲ ਵਿਚੋਂ ਸੀ ਪਰ ਉਹ ਇਸਨੂੰ ਨ ਸਹਾਰ ਸਕੀ। ਸਿਰ ਉੱਚਾ ਕਰਕੇ ਬੋਲੀ, 'ਮੇਰੇ ਪਿਉ ਨੇ ਬਾਬਾ ਜੀ ਨਾਲ ਮੇਰਾ ਵਿਆਹ ਕਰ ਦਿੱਤਾ ਹੈ, ਜਾਣਦੇ ਨਹੀਂ?'

ਚਾਚੇ ਨੇ ਆਖਿਆ, 'ਚੰਗਾ ਫੇਰ ਖਲੋਜਾ।' ਇਹਦੇ ਨਾਲ ਹੀ ਪੰਜ ਸਤ ਸੂਰਮੇ ਜਵਾਨ ਇਕ ਅਬਲਾ ਤੀਵੀਂ ਤੇ ਗਿਲਜਾਂ ਵਾਂਗੂੰ ਟੁੱਟ ਪਏ। ਕਿਸੇ ਨੇ ਵਾਲ ਫੜ ਲਏ। ਕਿਸੇ ਨੇ ਹੱਥ ਫੜ ਲਏ। ਕੋਈ ਕੰਨ ਪੁਟਣ ਲਗ ਪਿਆ, ਕੋਈ ਮੁਕੀਆਂ ਮਾਰਨ ਲਗ ਪਿਆ। ਜਿਨਾਂ ਨੂੰ ਕੋਈ ਥਾਂ ਨ ਮਿਲੀ ਉਹ ਜ਼ਬਾਨ ਨਾਲ ਹੀ ਕਸਰ ਪੂਰੀ ਕਰਨ ਲਗ ਪਏ।

ਜੰਗ ਦੇ ਮੈਦਾਨ ਵਿਚ ਭਾਵੇਂ ਸਾਡੀ ਟੱਟੀ ਕਿਉਂ ਨ ਨਿਕਲ ਜਾਏ ਪਰ ਇਸਤਰੀ ਨੂੰ, ਜੋ ਕਿ ਅਗੋਂ ਹੱਥ ਨ ਚੁਕਣ ਕਰਕੇ ਕੰਧ ਵਰਗੀ ਹੁੰਦੀ ਹੈ, ਕੁੱਟਨ ਨੂੰ ਸਾਰੇ ਹੀ ਦਲੇਰ ਹੋ ਜਾਂਦੇ ਹਾਂ। ਇਹਦੀ ਇਕ ਵਜਾ ਹੋਰ ਵੀ। ਵਲਾਇਤ ਵਾਲਿਆਂ ਦੇ ਦਿਲਾਂ ਵਿਚ ਇਕ ਗਲਤ ਖਿਆਲ ਬੈਠਾ ਹੋਯਾ ਹੈ ਕਿ ਇਸਤਰੀ ਕਮਜ਼ੋਰ ਹੈ ਸੋ ਇਸ ਤੇ ਹਥ ਨਹੀਂ ਚੁੱਕਣਾ ਚਾਹੀਦਾ। ਪਰ ਅਸੀਂ ਬਹਾਦਰ ਹਿੰਦੁਸਤਾਨੀ ਇਸ ਝੂਠੇ ਖਿਆਲ ਨੂੰ ਕਦੇ ਨਹੀਂ ਮੰਨਦੇ। ਸਾਡਾ ਮਤ ਇਹ ਹੈ ਕਿ