ਪੰਨਾ:ਪਾਰਸ.pdf/138

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੩੭)

ਪਿੰਡੋਂ ਬਾਹਰ ਕੱਢ ਦੇਣੀ ਹੀ ਸੀ, ਪਰ ਫੇਰ ਵੀ ਮਲੂਮ ਹੁੰਦਾ ਸੀ ਕਿ ਅਸੀਂ ਕੋਈ ਚੰਗਾ ਕੰਮ ਨਹੀਂ ਸਾਂ ਕਰ ਰਹੇ ਇਹ ਮੇਰਾ ਖਿਆਲ ਸੀ, ਬਾਕੀ ਖਬਰੇ ਇਸਨੂੰ ਚੰਗਾ ਹੀ ਸਮਝਦੇ ਹੋਣ ।

ਏਨਾਂ ਸਮਝ ਲੈਣਾ ਕਿ ਪਿੰਡਾਂ ਵਾਲਿਆਂ ਵਿਚ ਦਲੇਰੀ ਤੇ ਦਇਆ ਬਿਲਕੁਲ ਨਹੀਂ ਹੁੰਦੀ ਸਗੋਂ ਅਸੀਂ ਵਡੇ ਆਦਮੀ ਇਹੋ ਜਹੀਆਂ ਦਲੇਰੀਆਂ ਕਰਦੇ ਹਾਂ ਕਿ ਤੁਸੀ ਦੰਗ ਰਹਿ ਜਾਓਗੇ।

ਇਹੋ ਸੋਹਣ ਜੇ ਉਸਦੇ ਹੱਥ ਦੇ ਖਾਣ ਦਾ ਅਪ੍ਰਾਧ ਨ ਕਰਦਾ ਤਾਂ ਸਾਨੂੰ ਐਨਾਂ ਗੁੱਸਾ ਨ ਆਉਂਦਾ ।ਕਾਸਥ ਦੇ ਮੁੰਡੇ ਨਾਲਇਕ ਸਪੇਰੇ ਦੀ ਕੁੜੀ ਦਾ ਵਿਆਹ, ਇਹ ਤਾਂ ਹਾਸੇਵਾਲੀ ਗਲ ਤੋਂ ਵੱਧ ਹੋਰ ਕੋਈ ਚੀਜ਼ ਨਹੀਂ ਸੀ, ਪਰ ਉਹਦੇ ਹੱਥ ਦਾ ਖਾਕੇ ਤਾਂ ਇਉਂ ਸਮਝੋ ਕਿ ਉਸਨੇ ਆਪਣੀ ਮੌਤ ਨੂੰ ਵਾਜ ਮਾਰ ਲਈ ਸੀ, ਕੀ ਹੋਇਆ ਉਹ ਢਾਈਆਂ ਮਹੀਨਿਆਂ ਦਾ ਬੀਮਾਰ ਹੈ ? ਕੀ ਹੋਇਆ ਜੇ ਉਹ ਹਾਲੇ ਵੀ ਮੰਜੇ ਤੇ ਪਿਆ ਹੈ ਪਰ ਇਸ ਹਾਲਤ ਵਿਚ ਉਹ ਲੜਕੀ ਦੇ ਹੱਥ ਦਾ ਨਹੀਂ ਸੀਂ ਖਾ ਸਕਦਾ । ਕੜਾਹ ਪੂੜੀ ਜਾਂ ਬੱਕਰੇ ਦਾ ਮਾਸ ਖਾ ਲੈਂਦਾ ਤਾਂ ਖੈਰ ਕੋਈ ਹਰਜ ਨਹੀਂ ਸੀ ਚੌਲਾਂ ਦੀ ਖਿਚੜੀ ਖਾਕੇ ਹੀ ਉਸਨੇ ਆਪਣੇ ਜਨਮ ਦਾ ਨਾਸ ਕਰ ਲਿਆ ਇਹ ਕਿਹੜੀ ਸਿਆਣਪ ਵਾਲੀ ਗੱਲ ਸੀ ?

ਪਿੰਡ ਦੇ ਲੋਕੀ ਬਿਲਕੁਲ ਉਜੱਡ ਨਹੀਂ ਸਨ। ਅੱਠ ਕੋਹ ਲੱਤਾਂ ਮਾਰ ੨ ਕੇ ਪੜ੍ਹੇ ਹੋਏ ਚਾਰ ਅੱਖਰ ਉਹਨਾਂ ਦੇ ਢਿੱਡ ਵਿੱਚ ਸਨ, ਇਹ ਤਾਂ ਕਿਸੇ ਦਿਨ ਵੱਡੇ ਹੋਕੇ ਦੇਸ ਦੇ