ਪੰਨਾ:ਪਾਰਸ.pdf/141

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੪੦)

ਤੇ ਸੂਰ ਚਾਰਦਾ ਫਿਰਦਾ ਹੈ, ਇੱਕ ਚੰਗੇ ਘਰ ਦੇ ਲੜਕੇ ਨੂੰ ਕਸਾਈ ਦੀ ਲੜਕੀ ਨਾਲ ਵਿਆਹ ਕਰਵਾਕੇ ਕਸਾਈ ਬਣਦਿਆਂ ਵੀ ਮੈਂ ਵੇਖ ਚੁੱਕਾ ਹਾਂ ।ਅੱਜ ਉਹ ਆਪਣੀ ਹੱਥ, ਬਕਰੇ ਕੱਟ ਕੱਟ ਕੇ ਵੇਚ ਰਿਹਾ ਹੈ । ਇਹਨੂੰ ਵੇਖ ਕੇ ਕੌਣ ਕਹਿ ਸਕਦਾ ਹੈ ਕਿ ਕਿਸੇ ਜ਼ਮਾਨੇ ਵਿਚ ਇਹ ਐਨਾ ਨਰਮ ਦਿੱਲ ਸੀ ਕਿ ਮਾਸ ਕੋਲੋਂ ਲੰਘਣ ਲਗਿਆਂ ਇਹ ਨੱਕ ਅੱਗੇ ਰੁਮਾਲ ਦੇ ਲਿਆ ਕਰਦਾ ਸੀ ।

ਇਹਨਾਂ ਸਾਰੀਆਂ ਗੱਲਾਂ ਨੂੰ ਸੋਚ ਸੋਚ ਕੇ ਮੈਂ ਇਸ ਸਿੱਟੇ ਤੇ ਪਹੁੰਚਿਆਂ ਹਾਂ ਕਿ ਇਹਨਾਂ ਸਾਰੀਆਂ ਗਲਾਂ ਦੀਆਂ ਜ਼ੁਮੇਵਾਰ ਇਸਤਰੀਆਂ ਹਨ । ਇਹ ਇਸਤਰੀਆਂ ਜੇ ਆਦਮੀ ਨੂੰ ਇਸਤਰਾਂ ਟੋਇਆਂ ਵਿਚ ਸੁੱਟ ਸਕਦੀਆਂ ਹਨ ਤਾਂ ਕੀ ਇਹ ਆਦਮੀ ਨੂੰ ਉਪਰ ਨਹੀਂ ਚੁੱਕ ਸਕਦੀਆਂ? ਜਿਨਾਂ ਪੇਂਡੂਆਂ ਦੀ ਭਲਾਈ ਲਈ ਮੈਂ ਕਮਰਕੱਸੇ ਕਰਕੇ ਮੈਦਾਨ ਵਿੱਚ ਆਇਆ ਹਾਂ ਇਹ ਸਾਰੀ ਭੁਲ ਉਹਨਾਂ ਨੂੰ ਹੀ ਮਿਲਣੀ ਚਾਹੀਦੀ ਹੈ ? ਕੀ ਇਹ ਆਪਣੇ ਆਪ ਹੀ ਏਦਾਂ ਥੱਲੇ ਨਿੱਘਰਦੇ ਜਾ ਰਹੇ ਹਨ ? ਅੰਦਰੋਂ ਇਹਨਾਂ ਨੂੰ ਕੋਈ ਤਾਕਤ ਸਹਾਰਾ ਦੇਣ ਵਾਲੀ ਨਹੀਂ ਮਿਲਦੀ ?

ਰਹਿਣ ਦਿਉ ਜੀ, ਮੈਂ ਤਾਂ ਹੋਰ ਹੀ ਕਿਸੇ ਛੇੜਕੇ ਬਹਿ ਗਿਆ ਹਾਂ ! ਪਰ ਮੈਨੂੰ ਮੁਸ਼ਕਲ ਇਹ ਹੈ ਕਿ ਮੈਂ ਇਹ ਗਲ ਨਹੀਂ ਭੁੱਲ ਸਕਦਾ ਕਿ ਸੌ ਵਿਚੋਂ ਨੱਬੇ ਆਦਮੀ ਜਾਂ ਇਸਤਰੀਆਂ ਪਿੰਡਾਂ ਵਿਚ ਰਹਿਕੇ ਹੀ ਪਲਦੇ ਹਨ, ਇਸ ਕਰਕੇ ਸਾਨੂੰ ਕੁਝ ਨਾ ਕੁਝ ਕਰਨਾ ਹੀ ਚਾਹੀਦਾ ਹੈ । ਖੈਰ, ਮੈਂ ਹੁਣ ਆਖ ਰਿਹਾ ਸਾਂ ਕਿ ਵੇਖਣ ਵਾਲਾ ਕੋਈ ਨਹੀਂ ਸੀ