ਪੰਨਾ:ਪਾਰਸ.pdf/143

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੪੨)

ਵੀ ਨਹੀਂ ਸੀ ।

'ਇਹ ਕੰਮ ਬਹੁਤ ਔਖਾ ਹੈ। ਸੂਲੀ ਤੇ ਜਾਨ ਟੰਗਣ ਵਾਲੀ ਗੱਲ ਹੈ । ਆਖਣ ਤੋਂ ਪਹਿਲਾਂ ਤਾਂ ਉਹਨਾਂ ਲੋਕਾਂ ਬਥੇਰੀਆਂ ਰੋਕਾਂ ਪਾਈਆਂ, ਪਰ ਜਦ ਮੈਂ ਲਸੂੜੀ ਦੀ ਗਿਟਕ ਵਾਂਗ ਚੰਬੜ ਗਿਆ ਤਾਂ ਉਸ ਵਿਚਾਰੇ ਨੂੰ ਮੈਨੂੰ ਸ਼ਾਗਿਰਦ ਬਣਾਉਣਾ ਹੀ ਪਿਆ। ਸੋਹਣ ਨੇ ਮੈਨੂੰ ਸੱਪ ਫੜਨ ਦਾ ਮੰਤ੍ਰ ਤੇ ਤਰੀਕਾ ਦੱਸ ਦਿੱਤਾ ਤੇ ਇਕ ਡੌਲੇ ਨਾਲ ਇਕ ਤਵੀਜ਼, ਗੋਰਖ ਦੀ ਰੱਖ, ਬੰਨ੍ਹਕੇ ਪੂਰਾ ੨ ਸਪੇਰਾ ਬਣਾ ਦਿੱਤਾ । ਮੰਤ੍ਰ ਕੀ ਸੀ ? ਮੈਨੂੰ ਉਹਦਾ ਅਖੀਰੀ ਹਿੱਸਾ ਹੀ ਆਉਂਦਾ ਹੈ:-

ਅੰਤਰ ਮੰਤਰ ਤਲੀ ਤਲੰਤਰ, ਫੁਰੇ ਨ ਵਾਰ ਚਲੇ ਜੰਤਰ ।

ਗੋਰਖ ਨਾਥ ਹਮਾਰਾ ਸੁਆਮੀ, ਕੁਮੱਖਿਆ ਦੇਵੀ ਮਾਈ ।

ਸੱਪ ਕੱਟੇ ਦਾ ਝਾੜਾ ਪਾਵਾਂ ਜੇ ਤੂੰ ਹੋਏਂ ਸਹਾਈ ।

ਵਿਹੁ ਲੈ ਜਾ, ਤੇ ਲੈਜਾਕੇ, ਪਾ ਸਮੁੰਦਰ ਖਾਰੇ ।

ਗੁਰੂ ਗੋਰਖ ਦੀ ਆਗਿਆ ਮੰਨਕੇ ਕਰਜਾ ਕੰਮ ਹਮਾਰੇ ।

ਇਹਦਾ ਮਤਲਬ ਮੈਂ ਨਹੀਂ ਜਾਣਦਾ ਕਿਉਂਕਿ ਉਸ ਮੰਤ੍ਰ ਦਾ ਰਚਨਹਾਰ, ਕੋਈ ਤਾਂ ਹੋਵੇਗਾ, ਬਿਨਾਂ ਕੁਛ ਦੱਸੇ ਪੁਛੇ ਦੇ ਇਹ ਮੰਤ੍ਰ ਉਗਲੱਛਕੇ ਸੁੱਟ ਗਿਆ ਸੀ । ਅਖੀਰ ਨੂੰ ਇਕ ਦਿਨ ਇਸ ਮੰਤ੍ਰ ਦੇ ਝੂਠ ਸਚ ਦਾ ਪਤਾ ਲਗ ਹੀ ਗਿਆ । ਜਦ ਤਕ ਪਤਾ ਨਹੀਂ ਲਗਾ ਸੀ ਮੈਂ ਸੱਪ ਫੜਨ ਵਿਚ ਦੂਰ ਨੇੜੇ ਪ੍ਰਸਿੱਧ ਹੋਗਿਆ ਸਾਂ।ਸਾਰੇ ਆਖਣ ਲੱਗੇ ਨੇੜਾ ਹੈ ਤਾਂ ਬੜਾ ਗੁਣੀ ਆਦਮੀ । ਸੰਨਿਆਸੀ ਬਣਕੇ ਕਮੱਖਿਆ ਦੇਵੀ ਦੇ ਦਰਸ਼ਨ ਕਰਕੇ ਇਹ ਪੂਰਾ ੨ ਉਸਤਾਦ ਬਣ ਆਯਾ ਹੈ, ਇਸ ਛੋਟੀ ਜਹੀ ਉਮਰ ਵਿਚ ਐਨੀ ਪ੍ਰਸਿੱਧੀ ਹਾਸਲ ਕਰ