ਪੰਨਾ:ਪਾਰਸ.pdf/144

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੪੩)

ਲੈਣ ਕਰਕੇ ਮੇਰੇ ਪੈਰ ਜ਼ਮੀਨ ਤੇ ਨਹੀਂ ਸਨ ਲੱਗ ਰਹੇ ਨੇ ।

ਦੋ ਆਦਮੀਆਂ ਨੇ ਮੈਨੂੰ ਉਸਤਾਦ ਨਹੀਂ ਮੰਨਿਆਂ ਇਕ ਤਾਂ ਮੇਰੇ ਉਸਤਾਦ ਨੇ, ਜੋ ਮੈਨੂੰ ਕਦੇ ਚੰਗੀ ਮਾੜੀ ਨਹੀਂ ਆਖਦੇ ਸਨ ਤੇ ਦੂਜਾ ਬਿਲਾਸੀ ਕਦੇ ਕਦਾਈਂ ਆਖ ਦੇਂਦੀ ਸੀ, ਮਹਾਰਾਜ ਇਹ ਸੱਪਾਂ ਦੇ ਬੱਚੇ ਕਿਸੇ ਦੇ ਮਿੱਤ ਨਹੀਂ ਹੁੰਦੇ ਇਹਨਾਂ ਨੂੰ ਬੜੀ ਸਾਵਧਾਨੀ ਨਾਲ ਛੇੜਿਆ ਕਰੋ। ਸਚ ਮੁਚ ਹੀ ਦੰਦ ਭੰਨੇ ਸੱਪਾਂ ਦੇ ਮੂੰਹ ਵਿਚੋਂ ਜ਼ਹਿਰ ਆਦਿ ਕੱਢਣ ਦਾ ਕੰਮ ਮੈਂ ਐਨੀ ਲਾਪ੍ਰਵਾਹੀ, ਨਾਲ ਕਰਨ ਲੱਗ ਪਿਆ ਸਾਂ, ਕਿ ਹੁਣ ਵੀ ਉਹਦਾ ਚੇਤਾ ਆਉਣ ਤੇ ਸਰੀਰ ਲੂਈਂ ਕੰਡੇ ਹੋ ਜਾਂਦਾ ਹੈ ।

ਅਸਲ ਗੱਲ ਇਹ ਹੈ ਕਿ ਸੱਪ ਫੜਨਾ ਕੋਈ ਖਤਰਨਾਕ ਕੰਮ ਨਹੀਂ। ਸੱਪ ਫੜਕੇ ਤੌੜੀ ਵਿਚ ਪਾ ਲੈਣ ਤੋਂ ਪਿਛੋਂ ਭਾਵੇਂ ਉਸਦੇ ਦੰਦ ਕੱਢੇ ਜਾਣ ਭਾਵੇਂ ਨਾ ਉਹ ਕੱਟਣਾ ਚਾਹੁੰਦਾ ਹੀ ਨਹੀਂ। ਫੱਨ ਉਠਾਕੇ ਉਹ ਕੱਟਣ ਦਾ ਡਰਾਵਾ ਤਾਂ ਜ਼ਰੂਰ ਦੇਵੇਗਾ ਪਰ ਕੱਟੇਗਾ ਨਹੀਂ।

ਕਦੇ ਕਦੇ ਸਾਡੇ ਦੋਹਾਂ ਨਾਲ ਬਿਲਾਸੀ ਝਗੜਾ ਕਰਿਆ ਕਰਦੀ ਸੀ । ਸਪੇਰਿਆਂ ਵਾਸਤੇ ਸਭ ਤੋਂ ਵਧਕੇ ਨਫੇ ਦਾ ਕੰਮ ਹੈ ਜੜੀ ਬੂਟੀਆਂ ਦਾ ਬਪਾਰ, ਜਿਹਨਾਂ ਨੂੰ ਵੇਖਕੇ ਸੱਪ ਨੂੰ ਭਜਦੇ ਨੂੰ ਸਾਹ ਨਾਂ ਆਵੇ । ਜਿਸ ਸੱਪ ਨੂੰ ਜੜੀ ਬੂਟੀ ਵਿਖਾਕੇ ਭਜਾਉਣਾ ਹੋਵੇ, ਉਸਦਾ ਮੂੰਹ ਗਰਮ ਸੀਖ ਨਾਲ ਸਾੜ ਦਿਉ।ਫੇਰ ਭਾਵੇਂ ਤੁਸੀਂ ਉਸਨੂੰ ਜੜੀ ਬੂਟੀ ਵਿਖਾਓ ਭਾਵੇਂ ਨਾ ਵਿਖਾਓ ਉਹ ਤੀਲਾ ਵਿਖਾਉਣ ਤੇ ਹੀ ਜਾਨ ਬਚਾਉਣ ਦਾ ਮਾਰਾ ਭੱਜ ਉਠੇਗਾ।ਇਸ ਠੱਗ ਬਾਜੀ ਦੇ ਬਰਖਿਲਾਫ ਬਿਲਾਸੀ