ਪੰਨਾ:ਪਾਰਸ.pdf/146

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੪੫)

ਰਹਿੰਦੀ ਸੀ ਅੱਜ ਵੀ ਨਾਲ ਸੀ । ਪਾਥੀਆਂ ਵਾਲੀ ਚੁਰ ਵਿਚ ਲਭਦਿਆਂ ਲਭਦਿਆਂ ਇਕ ਥਾਂ ਸੱਪ ਦੀ ਰੁੱਡ ਲਭੀ ਕਿਸੇ ਨੇ ਧਿਆਨ ਨਾਂ ਦਿਤਾ, ਉਸਤਾਦੀ ਸਪੇਰੇ ਦੀ ਸੀ, ਬਿਲਾਸੀ ਨੇ ਜ਼ਮੀਨ ਤੋਂ ਕਾਗਜ਼ ਜਿਹਾ ਚੁਕਦੀ ਹੋਈ ਨੇ ਕਿਹਾ, 'ਮਹਾਰਾਜ ਜਰਾ ਹਸ਼ਿਆਰ ਰਹਿਣਾ ਸੱਪ ਇਕ ਨਹੀਂ ਹੈ, ਜੋੜਾ ਜਾਂ ਇਸ ਤੋਂ ਵੱਧ ਹਨ ।'

ਸੋਹਣ-ਇਹ ਤਾਂ ਆਖਦੇ ਹਨ, ਇੱਕ ਹੀ ਹੈ ਤੇ ਬਾਹਰੋਂ ਵੀ ਇਕੋ ਹੀ ਆਇਆ ਹੈ ।

ਬਿਲਾਸੀ ਨੇ ਕਾਗਜ਼ ਵਿਖਾਉਂਦੀ ਹੋਈ ਨੇ ਕਿਹਾ, ਵੇਖਦੇ ਨਹੀਂ ਇਹ ਤਾਂ ਇਥੇ ਰਹਿਣ ਲਈ ਥਾਂ ਬਣਾਈ ਹੈ।

ਸੋਹਣ ਨੇ ਆਖਿਆ, ਕਾਗਜ਼ ਤਾਂ ਚੂਹੇ ਵੀ ਲਿਆ ਸਕਦੇ ਹਨ ।

ਬਿਲਾਸੀ ਨੇ ਆਖਿਆ 'ਦੋਵੇਂ ਗੱਲਾਂ ਹੋ ਸਕਦੀਆਂ ਹਨ, ਪਰ ਦੋ ਤਾਂ ਜਰੂਰ ਹਨ, ਮੈਂ ਯਕੀਨ ਨਾਲ ਆਖ ਸਕਦੀ ਹਾਂ ।'

ਅਸਲ ਵਿੱਚ ਬਿਲਾਸੀ ਸੱਚੀ ਸੀ, ਦਸਾਂ ਮਿੰਟਾਂ ਪਿਛੋਂ ਇਕ ਬੜਾ ਜ਼ਬਰਦਸਤ ਕਾਲਾ ਨਾਗ ਫੜਕੇ ਸੋਹਣ ਨੇ ਮੇਰੇ ਹਥਾਂ ਵਿੱਚ ਫੜਾ ਦਿੱਤਾ। ਮੈਂ ਅਜੇ ਇਸਨੂੰ ਆਪਣੀ ਪਟਾਰੀ ਵਿੱਚ ਬੰਦ ਕਰਕੇ ਹਟਿਆ ਵੀ ਨਹੀਂ ਸਾਂ ਕਿ ਸੋਹਣ, ਹਾਏ-ਮਾਂ ਆਖਕੇ ਹੱਥੋਂ ਸੱਪ ਛਡ ਕੇ ਬਾਹਰ ਆ ਗਿਆ । ਉਸਦੀ ਹਥਾਲੀ ਦੇ ਪਿਛਲੇ ਪਾਸਿਉਂ ਫੁਹਾਰਿਆਂ ਵਾਂਗ ਲਹ ਵਗ ਰਿਹਾ ਸੀ ।

ਪਹਿਲਾਂ ਤਾਂ ਸਾਰੇ ਹੈਰਾਨ ਕਿ ਇਹ ਕਿੱਦਾਂ ਇਕ