ਪੰਨਾ:ਪਾਰਸ.pdf/148

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੪੭)

ਸੀ, ਜਦ ਦੇਖਿਆ ਕਿ ਮਿਨਤਾਂ ਨਾਲ ਕੰਮ ਨਹੀਂ ਚਲਦਾ ਤਾਂ ਇਕ ਦੋਂ ਨੇ ਮਿਲਕੇ ਜ਼ਹਿਰ ਨੂੰ ਐਹੋ ਜਹੀਆਂ ਗਾਲੀਆਂ ਕੱਢਣੀਆਂ ਸ਼ਰ ਕਰ ਦਿੱਤੀਆਂ ਕਿ ਜੇ ਉਸਦੇ ਕੰਨ ਹੁੰਦੇ ਤਾਂ ਉਹ ਸੋਹਣ ਨੂੰ ਛਡਕੇ ਚਲੇ ਜਾਣ ਦੀ ਥਾਂ ਦੇਸ਼ ਨੂੰ ਹੀ ਛਡ ਕੇ ਚਲਿਆ ਜਾਂਦਾ ਪਰ ਕਿਸੇ ਪਾਸੋਂ ਕੁਝ ਨਾ ਬਣ ਸਕਿਆ, ਅਧੇ ਘੰਟੇ ਦੇ ਅੰਦਰ ਅੰਦਰ ਸੋਹਣ ਨੇ, ਆਪਣੇ ਪਿਤਾ ਦੇ ਰੱਖੇ ਹੋਏ ਨਾਂ ਤੇ ਆਪਣੇ ਸਹੁਰੇ ਦੇ ਦੱਸੇ ਹੋਏ ਮੰਤਰ ਤੇ ਦਿੱਤੀਆਂ ਹੋਈਆਂ ਜੁੜੀਆਂ ਬੂਟੀਆਂ ਸਭ ਨੂੰ ਹੀ ਝੂਠ ਸਮਝ ਕੇ ਇਸ ਲੋਕ ਦੀ ਖੇਡ ਸਮਾਪਤ ਕਰ ਦਿੱਤੀ। ਬਿਲਾਸੀ ਆਪਣੇ ਪਤੀਦਾ ਸਿਰ ਗੋਦ ਵਿੱਚ ਰਖਕੇ ਪਥਥ ਦਾ ਬੁੱਤ ਬਣਕੇ ਬਹਿ ਗਈ! ਹੁਣ ਮੈਂ ਦੁਖ ਦੀਆਂ ਕਹਾਣੀਆਂ ਹੋਰ ਲੰਮੀਆਂ ਕਰਨੀਆਂ ਨਹੀਂ ਚਾਹੁੰਦਾ ਸਿਰਫ ਏਨਾਂ ਆਖਕੇ ਹੀ ਖਤਮ ਕਰਦਾ ਹਾਂ ਕਿ ਉਹ ਵਿਚਾਰੀ ਸੱਤਾਂ ਦਿਨਾਂ ਤੋਂ ਵਧ ਨ ਜੀਊ ਸਕੀ । ਮੈਨੂੰ ਉਸਨੇ ਏਨੀ ਗਲ ਆਖੀ, 'ਮਹਾਰਾਜ ਮੇਰੇ ਸਿਰ ਦੀ ਸੌਂਹ ਹੈ, ਇਹ ਕੰਮ ਤੁਸਾਂ ਕਦੇ ਨਹੀਂ ਕਰਨਾ ਹੋਵੇਗਾ।

ਮੈਂ ਆਪਣੀ ਰੱਖ ਦਾ ਤਵੀਤ ਤਾਂ ਸੋਹਣ ਦੀ ਚਿਖਾ ਵਿਚ ਹੀ ਸਾੜ ਚੁਕਾ ਸਾਂ, ਯਾਦ ਰਹਿ ਗਿਆ ਸੀ ਸਿਰਫ ਸੱਪ ਦੀ ਜ਼ਹਿਰ ਉਤਾਰਨ ਦਾ ਮੰਤ੍ਰ । ਇਹ ਮੰਤ੍ਰ ਜਿੱਨੇਕੁ ਮੁਲ ਦਾ ਸੀ ਉਹ ਮੈਂ ਵੇਖ ਹੀ ਚੁਕਾ ਸਾਂ, ਸੱਪ ਦਾ ਜ਼ਹਿਰ ਕੋਈ ਐਹੋ ਜਿਹਾ ਕੁਲਾ ਨਹੀਂ ਹੁੰਦਾ ਜੋ ਇਹਨਾਂ ਮੰਤ੍ਰਾਂ ਨਾਲ ਉਤ੍ਰ ਜਾਏ ।

ਇਕ ਦਿਨ ਪਤਾ ਲੱਗਾ ਕਿ ਬਿਲਾਸੀ ਨੇ ਜ਼ਹਿਰ ਖ਼ਾਕੇ ਆਤਮ ਹੱਤਿਆ ਕਰ ਲਈ ਹੈ। ਸ਼ਾਸਤ੍ਰਾਂ ਦੇ ਅਨੁਸਾਰ