ਪੰਨਾ:ਪਾਰਸ.pdf/149

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੪੮)

ਉਹ ਜ਼ਰੂਰ ਨਰਕ ਨੂੰ ਗਈ ਹੋਵੇਗੀ । ਉਹ ਕਿਥੇ ਵੀ ਗਈ ਹੋਵੇ, ਜਦ ਮੇਰਾ ਜਾਣਦਾ ਵਕਤ ਆਵੇਗਾ, ਏਦਾਂ ਹੀ ਮੈਂ ਵੀ ਕਿਸੇ ਬੜੇ ਨਰਕ ਦੇ ਖੂੰਜੇ ਜਾ ਲੱਗਾਂਗਾ ।

ਚਾਚਾ ਜੀ ਬਗੀਚੇ ਤੇ ਸੋਲਾਂ ਆਨੇ ਕਬਜ਼ਾ ਕਰਕੇ ਜੇਤੂਆਂ ਵਾਂਗ ਬੜੇ ਫਖਰ ਨਾਲ ਆਖਦੇ ਫਿਰਦੇ ਸਨ, 'ਜੇ ਉਹ ਅਨਿਆਈਂ ਮੌਤੇ ਨ ਮਰਦਾ ਤਾਂ ਹੋਰ ਕੀ ਹੁੰਦਾ ? ਮਰਦ ਭਾਵੇਂ ਇਕ ਛੱਡਕੇ ਵੀਹ ਜਨਾਨੀਆਂ ਕਰ ਲਵੇ ਏਦਾਂ ਕੁਝ ਨਹੀਂ ਵਿਗੜਦਾ, ਉਸ ਭੈੜੇ ਨੇ ਤਾਂ ਉਹਦੇ ਹੱਥੋਂ ਖਾਕੇ ਆਪ ਮੌਤ ਨੂੰ ਵਾਜਾਂ ਮਾਰ ਲਈਆਂ ਸਨ । ਆਪ ਮਰ ਗਿਆ ਤੇ ਮੇਰਾ ਨੱਕ ਵੱਢ ਗਿਆ ਨਾ ਮੈਨੂੰ ਕੋਈ ਫੂਕਣ ਵਾਲਾ ਰਹਿ ਗਿਆ ਤੇ ਨਾਂਹੀ ਕੋਈ ਕਿਰਿਆ ਕਰਮ ਕਰਨ ਵਾਲਾ।

ਪਿੰਡ ਵਾਲੇ ਵੀ ਉਸਦੀ ਹਾਂ ਵਿਚ ਹਾਂ ਮਿਲਾਕੇ ਆਖਦੇ ਇਹਦੇ ਨਾਲੋਂ ਵੱਡਾ ਪਾਪ ਹੋਰ ਕੀ ਹੈ ? ਇਸ ਪਾਪ ਦਾ ਤਾਂ ਕੋਈ ਪਾਸਚਿਤ ਹੀ ਨਹੀਂ।

ਬਿਲਾਸੀ ਦੀ ਆਤਮ ਹਤਿਆ ਵੀ ਕਈਆਂ ਲਈ ਹਾਸਾ ਮਖੌਲ ਬਣ ਗਈ । ਮੈਂ ਸੋਚਿਆ ਕਰਦਾ, ਸ਼ਾਇਦ ਇਹ ਕਸੂਰ ਉਹਨਾਂ ਦੋਹਾਂ ਦਾ ਹੀ ਸੀ । ਸੋਹਣ ਇਕੋ ਪਿਉ ਦਾ ਲੜਕਾ ਸੀ ਤੇ ਪੇਂਡੂਆਂ ਵਰਗਾ ਹੀ ਸਿੱਧੇ ਜਹੇ ਸੁਭਾ ਵਾਲਾ ਸੀ। ਉਸਨੂੰ ਇਸ ਜਾਨ ਦੇ ਖਤਰੇ ਵਾਲੇ ਕੰਮ ਵਿਚ ਜਿਸ ਚੀਜ਼ ਨੇ ਪਾ ਦਿਤਾ ਸੀ ਉਹ ਸੀ ਕੋਈ ਹੋਰ ਈ ਚੀਜ਼, ਜੋ ਕਿ ਦੁਨੀਆਂ ਦੀ ਨਜਰ ਅਗੇ ਨਹੀਂ ਸੀ ਆਈ ।

ਮੈਂ ਜਾਣਦਾ ਹਾਂ ਕਿ ਜਿਸ ਦੇਸ ਦੇ ਇਸਤਰੀ ਪੁਰਸ਼ਾਂ ਨੂੰ ਇਕ ਦੂਜੇ ਦੇ ਦਿਲਾਂ ਨੂੰ ਜਿਤਕੇ ਵਿਆਹ ਕਰਨ ਦੀ