ਪੰਨਾ:ਪਾਰਸ.pdf/150

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੪੯)

ਆਗਿਆ ਨਹੀਂ ਹੈ, ਸਗੋਂ ਇਹ ਇਕ ਭੈੜ ਗਿਣਿਆਂ ਜਾਂਦਾ ਹੈ। ਜਿਸ ਦੇਸ ਦੇ ਇਸਤ੍ਰੀ ਪੁਰਸ਼ ਆਸ ਤੇ ਬੇਆਸ ਦੇ ਆਨੰਦ ਤੋਂ ਹਮੇਸ਼ਾਂ ਵਾਸਤੇ ਹੀ ਵਾਂਜੇ ਹਨ, ਜਿਨ੍ਹਾਂ ਨੂੰ ਜਿੱਤ ਹਾਰ ਦਾ ਕੋਈ ਵੀ ਪਤਾ ਨਹੀਂ, ਜਿਨ੍ਹਾਂ ਨੂੰ ਭੁੱਲ ਕਰਨ ਤੇ ਉਸ ਦਾ ਡੰਡ ਭੋਗਣ ਦਾ ਹੌਸਲਾ ਨਹੀਂ। ਜਿਨ੍ਹਾਂ ਨੂੰ ਜ਼ਾਤ ਪਾਤ ਦੇ ਬੰਧਨਾਂ ਨੇ ਐਨਾ ਜਕੜਿਆ ਹੋਇਆ ਹੈ ਕਿ ਉਹ ਇਕ ਦੂਜੇ ਦੇ ਲਾਗੇ ਆ ਹੀ ਨਹੀਂ ਸਕਦੇ, ਉਹ ਸੱਚੀ ਪ੍ਰੀਤ ਨੂੰ ਕੀ ਜਾਣ ਸਕਦੇ ਹਨ ?

ਇਸਤ੍ਰੀ ਦੇ ਅੰਦਰ ਇਕ ਗੁਪਤ ਸ਼ਕਤੀ ਹੁੰਦੀ ਹੈ ਜੋ ਆਦਮੀ ਦੀਆਂ ਗੁੱਝੀਆਂ ਤਾਕਤਾਂ ਨੂੰ ਟੁੰਬਕੇ ਉਸਦਾ ਜੀਵਨ ਪਲਟ ਦੇਂਦੀ ਹੈ । ਇਸ ਸ਼ਕਤੀ ਨੂੰ ਅਨੁਭਵ ਕਰਨ ਲਈ ਅਜ਼ਾਦ ਮਨ ਤੇ ਖੁਲ੍ਹੇ ਦਿਲ ਦੀ ਲੋੜ ਹੈ । ਜ਼ਾਤਾਂ, ਰਸਮਾਂ ਤੇ ਹੋਰ ਹੱਦਾਂ ਅੰਦਰ ਬਣਿਆ ਹੋਇਆ ਮਨ, ਇਸਤ੍ਰੀ ਦੇ ਇਸ ਕੋਮਲ-ਪਿਆਰ ਦਾ ਲਾਭ ਨਹੀਂ ਉਠਾ ਸਕਦਾ।

ਬਿਲਾਸੀ ਨੇ ਆਪਣਾ ਪਿਆਰ ਦੇ ਕੇ ਮਰ ਰਹੇ ਸੋਹਣ ਨੂੰ ਜੀਅ ਦਾਨ ਦਿੱਤਾ ਸੀ। ਉਹ ਉਸ ਦੇ ਪਿਆਰ ਵਿਚ ਐਨਾ ਰੰਗਿਆ ਗਿਆ ਸੀ ਕਿ ਵਿਚਾਰਾ ਜ਼ਾਤ ਵੀ ਭੁਲ ਗਿਆ ਤੇ ਉਸੇ ਕੰਮ ਨੂੰ ਕਰਨ ਲਈ ਰਾਜ਼ੀ ਹੋ ਗਿਆ ਜੋ ਉਸ ਦੇ ਪਿਉ ਦਾਦੇ ਕਦੇ ਨਹੀਂ ਸੀ ਕੀਤਾ । ਸੱਪਾਂ ਨਾਲ ਖੇਡਣਾ ਕੋਈ ਮਖੌਲ ਨਹੀਂ ਹੁੰਦਾ, ਸੋਹਣ ਇਸ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਤੇ ਬਿਲਾਸੀ ਵੀ ਇਸ ਦੇ ਅੰਤਮ ਸਿੱਟੇ ਤੋਂ ਜਾਣੂ ਸੀ। ਇਹ ਕੁਝ ਹੁੰਦਿਆਂ ਹੋਇਆਂ ਵੀ ਸੋਹਣ ਨੂੰ ਇਹ ਕੁਝ ਕਰਨਾ ਪਿਆ, ਕਿਉਂ ?