ਪੰਨਾ:ਪਾਰਸ.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੧)

ਕਹਿਣ ਲੱਗੀ ਠੀਕ ਹੈ ਨਾਲ ਲੈ ਜਾਕੇ ਦਾਹਵਾ ਕਰਵਾ ਦੇਹ ਸਜ਼ਾ ਜ਼ਰੂਰ ਹੋ ਜਾਇਗੀ।

ਹੋਇਆ ਵੀ ਏਦਾਂ ਹੀ। ਗੁਰਚਰਨ ਦੇ ਮੂੰਹੋ ਲਫਜ਼ ਨ ਨਿਕਲ ਸਕਿਆ ਤੇ ਅਦਾਲਤ ਨੇ ਦਸ ਰੁਪਏ ਜੁਰਮਾਨਾ ਕਰ ਦਿਤਾ।

ਇਸ ਵੇਰਾਂ ਦੇਵੀ ਦੀ ਪੂਜਾ ਕਰਕੇ ਖੁਸ਼ੀਆਂ ਤਾਂ ਨਹੀਂ ਮਨਾਈਆਂ ਗਈਆਂ ਪਰ ਦੂਸਰੇ ਦਿਨ ਵੇਖਿਆ ਕਿ ਮੁੰਡੇ ਟੋਲੀਆਂ ਬੰਨ੍ਹ ਬੰਨ੍ਹ ਗੁਰਚਰਨ ਦੇ ਪਿਛੇ ਰੌਲਾ ਪਾ ਪਾਈ ਜਾ ਰਹੇ ਹਨ। ਗੁਆਲਣ ਨੂੰ ਮਾਰਨ ਦਾ ਇਕ ਗੀਤ ਵੀ ਇਹਨਾਂ ਜੋੜ ਲਿਆ ਹੈ।

੬.

ਰਾਤ ਦੇ ਅੱਠ ਵਜੇ ਹੋਣਗੇ, ਹਰਿਚਰਨ ਦੀ ਬੈਠਕ ਸਜੀ ਹੋਈ ਹੈ। ਪਿੰਡ ਦੇ ਮੁੱਖ ਲੋਕ ਹੁਣ ਏਥੇ ਹੀ ਆਕੇ ਬੈਠਦੇ ਹਨ। ਚਾਣ ਚੱਕ ਹੀ ਇਕ ਆਦਮੀ ਨੇ ਆਕੇ ਬੜੀ ਮਜ਼ੇਦਾਰ ਗੱਲ ਸੁਣਾਈ। ਲੁਹਾਰਾਂ ਦੇ ਮੁੰਡੇ ਨੇ ਇਕ ਖੁਸ਼ੀ ਦੇ ਮੌਕੇ ਤੇ ਕਲਕਤਿਉਂ ਦੋ ਰੰਡੀਆਂ ਗੌਣ ਲਈ ਸੱਦੀਆਂ ਹਨ। ਉਹਨਾਂ ਦੀ ਨਾ-ਮਹਿਫਲ ਵਿਚ ਗੁਰਚਰਨ ਬੈਠਾ ਹੋਇਆ ਸੀ।