ਪੰਨਾ:ਪਾਰਸ.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੨)

ਹਰਿਚਰਨ ਹੱਸਦਾ ਹੱਸਦਾ ਲੋਟਣ ਕਬੂਤਰ ਹੋ ਗਿਆ ਕਹਿਣ ਲੱਗਾ ਤੂੰ ਸਗੋ ਪਾਗਲ ਹੋ ਗਿਆਏ' ? ਪਾਗਲ ਦੀ ਗਲ ਤਾਂ ਸੁਣੋ! ਆਖਦਾ ਹੈ ਭਰਾ ਜੀ ਵੇਸਵਾ ਦਾ ਨਾਚ ਵੇਖ ਲਿਆ ਸੀ, ਕਿਤੇ ਭੰਗ ਤਾਂ ਨਹੀਂ ਪੀ ਲਈ ?

ਅਵਿਨਾਸ ਨੇ ਸੌਂਹ ਖਾਕੇ ਆਖਿਆ, ਮੈਂ ਆਪ ਅੱਖੀਂ ਵੇਖ ਆਇਆ ਹਾਂ।

ਇਕ ਆਦਮੀ ਭੱਜਾ ਭੱਜਾ ਗਿਆ ਦਸਕੁ ਮਿੰਟ ਪਿਛੋਂ ਆਕੇ ਕਹਿਣ ਲੱਗਾ ਬਿਲਕੁਲ ਠੀਕ ਹੈ, ਉਹ ਨਿਰਾ ਮੁਜਰਾ ਹੀ ਨਹੀਂ ਸੁਣਦੇ, ਸਗੋਂ ਰੁਮਾਲ, ਪੱਲੇ ਕੁਝ ਬੰਨਕੇ ਕੰਜਰੀ ਤੋਂ ਸਿਰਵਾਰਨਾ ਕਰਦੇ ਵੀ ਮੈਂ ਦੇਖ ਆਇਆ ਹਾਂ।

ਬਸ ਫੇਰ ਕੀ ਸੀ ਇਕ ਵਾਰ ਹੀ ਰੌਲਾ ਪੈ ਗਿਆ ਕੋਈ ਆਖਣ ਲੱਗਾ ਇਕ ਦਿਨ ਤਾਂ ਏਦਾਂ ਹੋਣਾ ਈ ਸੀ। ਕੋਈ ਕਹਿ ਰਿਹਾ ਸੀ, ਜਿਸ ਦਿਨ ਬੇ ਕਸੂਰ ਔਰਤ ਦੇ ਪਿੰਡੇ ਨੂੰ ਹੱਥ ਲਾਇਆ ਸੀ, ਮੈਂ ਉਸ ਦਿਨ ਹੀ ਸਭ ਕੁਝ ਸਮਝ ਗਿਆ ਸਾਂ, ਕੋਈ ਪੁੱਤ ਦੇ ਡਾਕੇ ਦੀ ਗੱਲ ਬਾਤ ਛੇੜਕੇ ਆਖ ਰਿਹਾ ਸੀ, ਪੁੱਤਰ ਦੀਆਂ ਕਰਤੂਤਾਂ ਤੋਂ ਆਪੇ ਪਤਾ ਲਗਦਾ ਹੈ ਕਿ ਜੇਹੀ ਕੋਕੋ ਤੇਹੇ ਬੱਚੇ ਏਦਾਂ ਪਤਾ ਨਹੀਂ ਕਿੰਨੀਆਂ ਤੇ ਕੇਹੋ ਜਹੀਆਂ ਧੂਤ ਭੀਤੀਆਂ ਨਿਕਲ ਰਹੀਆਂ ਸਨ।

ਅਜ ਇਕ ਹਰਿਚਰਨ ਹੀ ਸੀ ਜੋ ਕਿ ਚੁਪ ਚਾਪ ਸੀ, ਉਹ ਬੇਧਿਆਨਾ ਜਿਹਾ ਹੋਕੇ ਚੁਪ ਚਾਪ ਬੈਠਾ ਰਿਹਾ,