ਪੰਨਾ:ਪਾਰਸ.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੭)

ਇਸ ਤੋਂ ਪਿਛੋਂ ਗਰੀਸ਼ ਤੇ ਹਰੀਸ਼ ਦੋਵੇਂ ਪੜ ਲਿਖ ਕੇ ਵਕੀਲ ਬਣ ਗਏ ਹਨ। ਕਾਫੀ ਧਨ ਦੌਲਤ ਕਮਾਇਆ ਹੈ। ਮਕਾਨ ਬਣਵਾਇਆ ਹੈ, ਮੁਕਦੀ ਗੱਲ ਇਹ ਕਿ ਜੋ ਕੁਝ ਉਹਨਾਂ ਦਾ ਦਰਿਆ ਨੇ ਖੋਹਿਆ ਸੀ ਉਸ ਪਾਸੋਂ ਚਾਰ ਗੁਣਾ ਪੈਦਾ ਕਰ ਲਿਆ ਹੈ। ਇਸ ਵੇਲੇ ਵਡੇ ਭਰਾ ਗੁਰੀਸ਼ ਦੀ ਆਮਦਨ ਹੈ ਚੌਵੀ ਪੰਝੀ ਹਜ਼ਾਰ ਰੁਪਇਆ ਸਾਲਾਨਾ ਤੇ ਛੋਟਾ ਭਰਾ ਹਰੀਸ ਵੀ ਪੰਜ ਛੇ ਹਜਾਰ ਰੁਪਇਆ ਸਾਲ ਕਮਾ ਲੈਂਦਾ ਹੈ। ਜੇ ਕੁੱਝ ਨਹੀਂ ਕਮਾ ਸਕਦਾ ਤਾਂ ਇਹ ਵਿਚਾਰਾ ਰਮੇਸ਼ ਹੈ। ਇਹ ਬਿਲਕੁਲ ਹੱਥ ਤੇ ਹਥ ਧਰ ਕੇ ਨਹੀਂ ਬਹਿ ਰਹਿੰਦਾ ਇਸ ਨੇ ਵੀ ਦੇ ਤਿੰਨ ਵਾਰੀ ਕਾਨੂੰਨ ਦਾ ਇਮਤਹਾਨ ਦਿਤਾ ਹੈ, ਪਰ ਵਿਚਾਰਾਂ ਪਾਸ ਨਹੀਂ ਹੋ ਸਕਿਆ। ਹੁਣੇ ਹੀ ਕਿਸੇ ਵਪਾਰ ਵਿਚ ਆਪਣੇ ਭਰਾ ਪਾਸੋਂ ਦੋ ਚਾਰ ਹਜ਼ਾਰ ਰੁਪਇਆ ਲੈ ਕੇ ਖਰਾਬ ਕਰ ਚੁੱਕਾ ਹੈ ਤੇ ਹੁਣ ਅਖਬਾਰਾਂ ਦੇ ਆਸਰੇ ਦੇਸ ਉਧਾਰ ਦੇ ਕੰਮ ਵਿਚ ਲੱਗ ਗਿਆ ਹੈ।

ਪਰ ਹੁਣ ਕੁਝ ਦਿਨਾਂ ਤੋਂ ਚੁੱਲਾ ਚੌਕਾ ਅਡੋ ਅਡ ਹੋਣ ਦੀਆਂ ਤਿਆਰੀਆਂ ਹੋ ਰਹੀਆਂ ਹਨ ਕਿਉਂਕਿ ਵਿਚਕਾਰਲੀ ਨੋਂਹ ਤੇ ਛੋਟੀ ਨੋਹ ਦੀ ਆਪੋ ਵਿਚ ਦੀ ਨਹੀਂ ਸੀ ਬਣਦੀ। ਹਰੀਸ਼ ਹੁਣ ਤੱਕ ਕਲਕਤੇ ਨਹੀਂ ਰਹਿੰਦੇ ਸਨ, ਪਰਵਾਰ ਸਮੇਤ ਮੁਸਟਿਲ ਵਿੱਚ ਪ੍ਰੈਕਟਿਸ ਕਰਕੇ ਗੁਜ਼ਾਰਾ ਕਰ ਲਿਆ ਕਰਦੇ ਸਨ।

ਕਦੇ ਕਦੇ ਦਸਾਂ ਪੰਜਾਂ ਦਿਨਾਂ ਤਕ ਉਹਨਾਂ ਦਾ ਪ੍ਰਵਾਰ ਸਮੇਤ ਘਰ ਆ ਜਾਣਾ ਕੋਈ ਵੱਡੀ ਗੱਲ ਨਹੀਂ ਸੀ।