ਪੰਨਾ:ਪਾਰਸ.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੧)

ਥਲਿਓ 'ਕਨਿਆਈ' ਜ਼ੋਰ ਨਾਲ ਆਖਣ ਲੱਗਾ', 'ਨਹੀਂ ਨਹੀਂ ਵਿਪਨ ਤੂੰ ਨਹੀਂ ਸੱਜੇ ਪਾਸੇ ਮੈਂ ਸਵਾਂਗਾ।

ਵਿਪਨ ਨੇ ਵਿਰੋਧਤਾ, ਕੀਤੀ, “ਕਲ ਤੂੰ ਤਾਂ ਸੁੱਤਾ ਈ ਸੈਂ, ਭਰਾ ਜੀ।

ਕੱਲ ਸੁੱਤਾ ਸਾਂ ਅੱਜ ਫੇਰ ਖਬੇ ਪਾਸੇ ਸਹੀਂ।”

ਉਹਦੇ ਇਹ ਆਖਣ ਦੀ ਡੇਰ ਸੀ ਕਿ ਝੱਟ ਹੀ ਇਕ ਛੋਟਾ ਜਿਹਾ ਸਿਰ ਰਜਾਈਓਂ ਬਾਹਰ ਨਿਕਲਿਆ ਇਹ ਪਟਲ ਸੀ। ਇਹ ਬੜੀ ਕੋਸ਼ਸ਼ ਕਰਕੇ ਤਾਈ ਦੇ ਸੱਜੇ ਪਾਸੇ ਰਜਾਈ ਵਿਚ ਦੜਿਆ ਬੈਠਾ ਸੀ। ਬੇਦਖਲ ਹੋ ਜਾਨ ਦੇ ਡਰ ਕਰਕੇ ਉਸਨੇ ਇਸ ਰੌਲੇ ਗੌਲੇ ਵਿਚ ਹਿੱਸਾ ਨਹੀਂ ਲਿਆ ਸੀ। ਉਹਨੇ ਫੋਣੀ ਜਹੀ ਅਵਾਜ਼ , ਬਣਾਕੇ ਆਖਿਆ, ਮੈਂ ਜਿਹੜਾ ਹੁਣ ਤਕ ਚੁਪ ਚਾਪ ਹੀ ਸੁੱਤਾ ਹੋਇਆ ਹਾਂ।

ਕਨਿਆਈ ਵਡੇ ਭਰਾ ਦੇ ਮਾਣ ਵਿਚ ਆਕੜ ਕੇ ਆਖਣ ਲੱਗਾ, “ਪਟਲ ਵਡੇ ਭਰਾ ਨਾਲ ਝਗੜਾ ਨ ਕਰ ਨਹੀਂ ਤਾਂ ਮਾਂ ਨੂੰ ਆਖ ਦਿਆਂਗਾ।'

ਪਟਲ ਵਿਚਾਰਾ ਹੋਰ ਕੋਈ ਰਾਹਨਾ ਵੇਖ ਕੇ ਭਾਈ ਜੀ ਦੇ ਗਲ ਨਾਲ ਜਾਂ ਚਿੰਬੜਿਆ ਰੋਣ ਵਾਲੀ ਅਵਾਜ਼ ਬਣਾਕੇ ਆਖਣ ਲੱਗਾ,ਮਾਂਮੇਂ ਜੋ ਐਨਾ ਚਿਰ ਦਾ ਸੁੱਤਾ ਹੋਇਆਂ ਹਾਂ!'

ਕਨਿਆਈ ਛੋਟੇ ਭਰਾ ਦੀ ਇਸ ਗੁਸਤਾਖੀ ਤੇ ਅੱਖਾਂ ਟੱਡ ਕੇ ਇਕੋ ਵੇਰਾਂ ਗਜਿਆ ਤੇ ਫੇਰ ਚੁੱਪ ਕਰ ਗਿਆ।

ਠੀਕ ਇਸ ਵੇਲੇ ਕਮਰੇ ਦੇ ਬਾਹਰ ਵਾਲੇ ਬਰਾਂਡੇ ਵਿਚੋਂ ਇਕ ਅਵਾਜ਼ ਆਈ, ਚੀਜੀ ਦੇ ਕਮਰੇ ਵਿਚ ਕੀ ਡਾਕਾ ਪੈ ਰਿਹਾ ਹੈ? ਇਹ ਅਵਾਜ਼ ਸ਼ੈਲਜਾ ਦੀ ਸੀ।