ਪੰਨਾ:ਪਾਰਸ.pdf/32

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੨)

ਇਹਦੇ ਨਾਲ ਹੀ ਝਟ ਪਟ ਸਭ ਕੁਝ ਉਲਟ ਪੁਲਟ ਹੋ ਗਿਆ ਉਸ ਬਿਸਤਰੇ ਦਾ।

ਹਰਚਰਨ ਆਪਣੀ ਪੜੀ ਜਾ ਰਹੀ ਕਿਤਾਬ ਨੂੰ ਛੱਤਾਂ ਨਾਲ ਸਿਰਹਾਣੇ ਥੱਲੇ ਲੁਕਾਕੇ ਹੁਣ ਸ਼ਾਇਦ ਕੋਈ ਹੋਰ ਈ ਕਿਤਾਬ ਨੂੰ ਇਕ ਟੋਕ ਵੇਖ ਰਿਹਾ ਸੀ, ਉਹਦੀਆਂ ਅੱਖਾਂ ਤੋਂ ਪਤਾ ਲਗਦਾ ਸੀ ਕਿ ਉਹ ਕਿਤਾਬ ਨੂੰ ਬਹੁਤ ਹੀ ਧਿਆਨ ਨਾਲ ਪੜ੍ਹ ਰਿਹਾ ਸੀ, 'ਕਨਿਆਈ' ਸੱਜੇ ਖੱਬੇ ਦੇ ਸਵਾਲ ਨੂੰ ਵਿਚੇ ਛੱਡਕੇ ਹੀ ਝੱਟ ਟਪਾਉਣ ਵਾਲੀ ਗਲ ਕੀਤੀ, ਬਚਿਆਂ ਦੀ ਉਧੜ ਧੁਮੀ ਜਾਦੂ ਦੇ ਤਮਾਸ਼ੇ ਵਾਂਗੂੰ ਪਤਾ ਨਹੀਂ ਕਿਧਰ ਗਾਇਬ ਹੋ ਗਈ, ਕੁਝ ਪਤਾ ਨਾ ਲੱਗਾ ਸ਼ੈਲਜਾ, ਹੁਣੇ ਹੀ ਕਲਕਤਉ ਆਕੇ ਵੱਡੀ ਜਠਾਨੀ ਵਾਸਤੇ ਦੁੱਧ ਦਾ ਕਟੋਰਾ ਲੈਦੇ ਕਮਰੇ ਵਿਚ ਦਾਖਲ ਹੋਈ ਸੀ; ਹੁਣ ਕਨਿਆਈ ਲਾਲ ਤੇ ਬੜੀ ਆਫਤਆਈ ਕਮਰੇ ਵਿਚ ਇਕ ਵਾਰ ਚੁਪ ਚਾਪ ਹੋ ਗਈ, ਦੂਜੇ ਪਾਸੇ ਹਰਿਚਰਨ ਏਦਾਂ ਸੰਥਾ ਯਾਦ ਕਰਨ ਲਗ ਪਿਆ ਕਿ ਜੇ ਉਸਦੀ ਪਿੱਠ ਤੇ ਹਾਬੀ ਵੀ ਲੰਘ ਜਾਏ ਤਾਂ ਉਸ ਨੂੰ ਪਤਾ ਨ ਲੱਗੇ। ਕਿਉਕਿ ਇਸ ਤੋਂ ਪਹਿਲਾਂ ਉਹ “ਅਨੰਦ ਮੱਠ' ਪੜ੍ਹ ਰਿਹਾ ਸੀ, ਉਹ ਦੇ ‘ਭਵਾ ਨੰਦ’ ਤੇ ‘ਜੀਵਾ ਨੰਦ ਛੋਟੀ ਚਾਚੀ ਦੇ ਚਰਨ ਪਾਉਣ ਤੇ ਕਿਧਰੇ ਉਡ ਪੁਡ ਗਏ। ਉਹ ਸੋਚ ਰਿਹਾ ਸੀ ਕਿ ਓਹ ਉਸਦੇ ਹੱਥ ਦੀ ਕਸਰਤ ਨੂੰ ਵੇਖ ਸਕੀ ਹੈ ਜਾਂ ਕਿ ਨਹੀਂ, ਇਸ ਗਲ ਨੂੰ ਚੰਗੀ ਤਰ੍ਹਾਂ ਨਾ ਜਾਣ ਸੱਕਣ ਤਕ ਉਸਦੀ ਛਾਤੀ ਧਕ ਧਕ ਕਰਦੀ ਰਹੀ।

ਸ਼ੈਲਜਾ ਨੇ ‘ਕਨਿਆਈ' ਵੱਲ ਵੇਖਦੀ ਹੋਈ ਨੇ