ਪੰਨਾ:ਪਾਰਸ.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੪)

"ਮੇਰੇ ਸਾਹਮਣੇ ਕਿਸੇ ਨੂੰ ਨਾ ਮਾਰਨਾ ! ਤੂੰ ਇੱਥੋਂ ਚਲੀ ਜਾਹ........।

ਸ਼ੈਲਜਾ ਨੇ ਥੋੜਾ ਜਿਹਾ ਹੱਸ ਕੇ ਆਖਿਆ, “ਮੈਂ ਸਿਰਫ ਮਾਰਨ ਕੁੱਟਣ ਵਾਲੀ ਹੀ ਹਾਂ ?"

ਬਹੁਤ ਵਾਧਾ ਕਰਦੀ ਏ ਤੂੰ ਸ਼ੈਲ।" ਛੋਟੀਆਂ ਭੈਣਾਂ ਵਾਂਗੂੰ ਓਹ ਨਾ ਲੈ ਕੇ ਹੀ ਬੁਲਾਇਆ ਕਰਦੀ ਸੀ। ਕਹਿਣ ਲੱਗੀ, ਤੈਨੂੰ ਵੇਖਕੇ ਤਾਂ ਇਹਨਾਂ ਦੇ ਮੂੰਹ ਉਡ ਜਾਂਦੇ ਹਨ। ਚੰਗਾ ਤੂੰ ਜਰਾ ਪਰਾਂ ਹੋ ਜਾ ਵਿਚਾਰੇ ਬਾਹਰ ਤਾਂ ਨਿਕਲ ਆਉਣ।”

"ਮੈਂ ਇਹਨਾਂ ਨੂੰ ਜਰੂਰ ਲੈ ਜਾਵਾਂਗੀ। ਜੇ ਇਹ ਦਿਨ ਰਾਤ ਇਸੇ ਤਰਾਂ ਪਰੇਸ਼ਾਨ ਕਰਦੇ ਰਹੇ ਤਾਂ ਤੈਨੂੰ ਆਰਾਮ ਨਹੀਂ ਹੋ ਸਕਣਾ। 'ਪਟਲ' ਸਾਰਿਆਂ ਨਾਲੋ ਬੀਬਾ ਮੁੰਡਾ ਹੈ। ਇਹੋ ਹੀ ਵੱਡੀ ਮਾਂ ਕੋਲ ਸੌ ਸਕਦਾ ਹੈ, ਬਾਕੀ ਸਾਰਿਆਂ ਨੂੰ ਮੇਰੇ ਫੋਲ ਸੌਣ ਪਏਗਾ। ਇਹ ਆਖਦਿਆਂ ਹੋਇਆਂ ਸ਼ੈਲਜ ਨੇ ਜੱਜ ਸਾਹਿਬ ਵਾਂਗੂੰ ਹੀ ਆਪਣੀ ਰਾਏ ਦੱਸਦੀ ਹੋਈ ਨੇ ਜਿਠਾਣੀ ਵੱਲ ਦੇਖ ਕੇ ਕਿਹਾ "ਤੁਸੀਂ ਉਠੋ ਤੇ ਦੁੱਧ ਪੀਉ। ਕਿਉਂ ਵੇ ਹਰੀ ! ਸਾਢੇ ਸੱਤ ਵਜੇ ਤੂੰ ਆਪਣੀ ਮਾਂ ਨੂੰ ਦਵਾ ਲਿਆ ਦਿੱਤੀ ਸੀ ਨਾਂ ?

ਸਵਾਲ ਸੁਣਦਿਆਂ ਹੀ ਹਰਿਚਰਣ ਦਾ ਚਿਹਰਾ ਪੀਲਾ ਪੈ ਗਿਆ। ਉਹ ਸੰਤਾਨ ਨਾਲ ਹੋਣ ਤਕ ਬਾਹਰ ਜੰਗਲ ਵਿਚ ਹੀ ਫਿਰਦਾ ਰਿਹਾ ਸੀ। ਦੇਸ਼ ਉਧਾਰ ਕਰ ਰਿਹਾ ਸੀ। ਮਾਮੂਲ ਦੜੀ ਦਵਾ ਦਾ ਤਾਂ ਉਹਨੂੰ ਚੇਤਾ ਹੀ ਭੁਲ ਗਿਆ ਸੀ, ਉਹ ਬੋਲ ਨ ਸਕਿਆ।