ਪੰਨਾ:ਪਾਰਸ.pdf/48

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੪੮)

ਹੈ। ਇਹਦੇ ਜਵਾਬ ਵਿਚ ਤਿੰਨੇ ਜਣੇ ਇਕ ਦੂਜੇ ਦਾ ਮੂੰਹ ਤੱਕਣ ਲੱਗ ਪਏ ਤੇ ਜੁਵਾਬ ਕਿਸੇ ਨੂੰ ਵੀ ਕੁਝ ਨ ਸੁਝਿਆਂ ਕਨਿਆਈ ,ਕੋਟ ਚੁਕ ਕੇ ਕੁਰਸੀ ਦੀਆਂ ਬਾਹਾਂ ਤੇ ਰੱਖ ਕੇ ਚਲਿਆ ਗਿਆ।

ਹਰਿਚਰਨ ਨੇ ਸੁੱਕੇ ਹੋਏ ਸੰਘ ਨਾਲ, ਆਖਿਆ, ਮੈਨੂੰ ਹੋਰ ਡਰ ਹੀ ਕਿਸ ਗਲ ਦਾ ਹੈ ? ਮੈਂ ਤਾਂ ਕੁਝ ਨਹੀਂ ਕਿਹਾ। ਤੂੰ ਆਖਿਆ ਸੀ ਮੈਂ ਛੋਟੀ ਚਾਚੀ ਦੀ ਪ੍ਰਵਾਹ ਨਹੀਂ ਕਰਦਾ।

ਮੈਂ ਇਕੱਲਿਆਂ ਥੋੜਾ ਆਖਿਆ ਸੀ ਤੂੰ ਵੀ ਤਾਂ ਆਖਿਆ ਹੀ ਸੀ, ਆਖਦਾ ਹੋਇਆ ਅਤੁਲ ਬੜੇ ਮਾਣ ਨਾਲ ਘਰ ਜਾ ਵੜਿਆ, ਖਿਆਲ ਇਹ ਸੀ ਕਿ ਲੋੜ ਪੈਣ ਤੇ ਇਹ ਸਾਰੀਆਂ ਦੱਸ ਦੇਵਾਂ। ਹਰਿ ਚਰਨ ਦਾ ਚਿਹਰਾ ਹੋਰ ਵੀ ਖਰਾਬ ਹੋ ਗਿਆ, ਇਕ ਤਾਂ ਇਹ ਕਿ ਛੋਟੀ ਚਾਚੀ ਕਿਉ ਸਦ ਰਹੀ ਹੈ ? ਦੂਜੇ ਪਤਾ ਨਹੀ ਇਹ ਬੇਅਕਲ ਅਤੁਲ ਕੀ ਆਖ ਦੇਵੇ ? ਇਕ ਵਾਰ ਸੋਚਿਆ ਇਹ ਵੀ ਪਿਛੋਂ ਦੀ ਚਲਿਆ ਜਾਏ ਤੇ ਸਾਰੀਆਂ ਸ਼ਕਾਇਤਾਂ ਦਾ ਬਾਕਾਇਦਾ ਮੋੜ ਮੋੜੇ,ਪਰ ਕੋਈਗਲ ਕਰ ਸਕਣ ਦਾ ਉਹਦਾ ਹੌਸਲਾ ਨ ਪੈ ਸਕਿਆ, ਹੁਣ ਪੇਸ਼ੀ ਦਾ ਵੇਲਾ ਵੀ ਲਾਗੇ ਲਾਗੇ ਆ ਰਿਹਾ ਹੈ, ਕਨਿਆਈ ਸੰਮਨ ਦੇ ਗਿਆ ਹੈ, ਇਸ ਵਾਰੀ ਜਰੂਰ ਵਰੰਟ ਲੈ ਕੇ ਆਵੇਗਾ, ਹਰਿਚਰਨ ਇਸ ਵੇਲੇ ਆਪਣੇ ਬਚਾ ਦਾ ਹੋਰ ਕੋਈ ਉਪਾ ਨਾ ਵੇਖਕੇ ਲੋਟਾ ਲੈਕੇ ਇਕ ਪਾਸੇ ਤੁਰ ਪਿਆ ਹੈ। ਛੋਟੀ ਚਾਚੀ ਪਾਸੋਂ ਸਾਰੇ ਘਰ ਦੇ ਜੀ ਸ਼ੇਰ ਵਾਂਗੂ ਡਰਦੇ ਹਨ।