ਪੰਨਾ:ਪਾਰਸ.pdf/49

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪੯

ਅਤੁਲ ਨੇ ਅੰਦਰ ਜਾ ਕੇ ਪਤਾ ਕੀਤਾ ਕਿ ਛੋਟੀ ਚਾਚੀ ਰਸੋਈ ਵਿਚ ਹੈ। ਉਹ ਛਾਤੀ ਚੌੜੀ ਕਰਕੇ ਦਰਵਾਜੇ ਵਿਚ ਜਾ ਖਲੋਤਾ,ਸਬਬ ਇਹ ਕੇ ਘਰ ਦੇ ਬਾਕੀ ਦੇ ਬਚਿਆਂ ਵਾਂਗੂੰ ਇਸ ਨੂੰ ਛੋਟੀ ਚਾਚੀ ਦੇ ਪਛਾਨਣ ਦਾ ਮੌਕਾ ਨਹੀਂ ਸੀ ਮਿਲ ਸਕਿਆ। ਇਸਤਰੀਆਂ ਵੀ ਲੋਹੇ ਵਰਗੀਆਂ ਸਖਤ ਹੋ ਸਕਦੀਆਂ ਹਨ। ਇਸ ਦਾ ਇਹਨੂੰ ਪਤਾ ਨਹੀਂ ਸੀ, ਨਾਲ ਹੀ ਸਾਧਾਰਨ ਕਮਜ਼ੋਰ ਦਿਲ ਵਾਲੇ ਤੇ ਮਰਦਾ ਜਹੇ ਸਭਾ ਵਾਲੇ ਮਾਪਿਆਂ ਪਾਸੋਂ ਮੁੱਢ ਤੋਂ ਹੀ ਇਹ ਖਿਆਲ ਮਿਲਦੇ ਰਹਿਣ ਕਰਕੇ ਉਸਨੂੰ ਯਕੀਨ ਹੋ ਚੁਕਾ ਸੀ ਕਿ ਮਾਂ ਪਿਉ ਚਾਚਾ ਚਾਚੀ, ਤਾਇਆ ਤਾਈ, ਆਦਿ ਸਭ ਵੱਡ ਵਡੇਰਿਆਂ ਦੇ ਸਾਹਮਣੇ ਸਖਤ ਤੋਂ ਸਖਤ ਜਵਾਬ ਦੇਣ ਨਾਲ ਹੀ ਕੰਮ ਬਣ ਜਾਂਦਾ ਹੈ। ਤੇ ਇਸਤਰਾਂ ਇਹ ਚੁੱਪ ਕਰ ਜਾਂਦੇ ਹਨ। ਮਤਲਬ ਇਹ ਕਿ ਆਪਣੀ ਮਰਜੀ ਜ਼ੋਰ ਨਾਲ ਪ੍ਰਗਟ ਕਰਨੀ ਚਾਹੀਦੀ ਹੈ ਤਾਂ ਹੀ ਇਹ ਆਪਣੀ ਰਾਏ ਦੇ ਦੇਂਦੇ ਹਨ, ਨਹੀਂ ਤਾਂ ਨਹੀਂ। ਜੋ ਲੜਕਾ ਏਦਾਂ ਨਹੀਂ ਕਰਦਾ ਉਹਨੂੰ ਹਮੇਸ਼ ਹੀ ਆਪਣੇ ਆਪ ਨੂੰ ਠਗਾਉਣਾ ਪੈਂਦਾ ਹੈ।

ਹਰਿਚਰਨ ਦੀ ਪੁਸ਼ਾਕ ਆਦਿ ਠੀਕ ਨਹੀਂ ਸੀ ਇਸ ਦੀ ਗੁੱਝੀ ਤਰਕੀਬ ਇਸ ਨੂੰ ਉਸ ਨੂੰ ਸਮਝਾ ਵੀ ਦਿੱਤੀ ਸੀ। ਫੇਰ ਵੀ ਇਸਨੂੰ ਆਪਣੇ ਬਾਰੇ ਹੋਈ ਤਰਕੀਬ ਨਹੀਂ ਸੀ ਸੁਝ ਸਕੀ। ਛੋਟੀ ਚਾਚੀ ਦੀ ਪਟੋਕੀ ਖਾਕੇ ਜਵਾਬ ਦੇਣਾਂ ਤਾਂ ਬਹੁਤ ਦੂਰ ਦੀ ਗੱਲ ਸੀ, ਕਿਸੇ ਤਰਾਂ ਦਾ ਮਾਮੂਲੀ ਜਵਾਬ ਵੀ ਉਸਦੀ ਜਬਾਨ ਤੇ ਨ ਆ ਸਕਿਆ, ਚੁੱਪ ਚਾਪ ਬੁੱਤ