ਪੰਨਾ:ਪਾਰਸ.pdf/5

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੫)

ਲਿਆ ਤੇ ਏਦਾਂ ਇਸ ਦੇ ਰੁਪੈ ਦੀ ਮੁਸ਼ਕ ਲਾਗਲੇ ਦੇ ਪਿੰਡਾਂ ਵਿਚ ਫੈਲ ਗਈ।

ਇਕ ਦਿਨ ਹਰਚਰਨ ਨੇ ਆਕੇ ਅਧੀਨ ਨਾਲ ਆਖਿਆ, 'ਭਰਾ ਜੀ ਕਈਆਂ ਦਿਨਾਂ ਤੋਂ ਮੈਂ ਤੁਹਾਡੇ ਨਾਲ ਇਕ ਗਲ ਕਰਨੀ ਚਾਹੁੰਦਾ ਹਾਂ।'

ਗੁਰਚਰਨ ਨੇ ਆਖਿਆ, 'ਜੀ ਸਦਕੇ ਕਰੋ।'

ਹਰਚਰਨ ਨੇ ਆਸੇ ਪਾਸੇ ਵੇਖ ਕੇ ਆਖਿਆ, 'ਤੁਸੀ ਇਕੱਲੇ ਕਿੰਨਾ ਚਿਰ ਚਲ ਸਕੋਗੇ ਉਮਰ ਵੀ ਤਾਂ ਸਿਆਣੀ ਹੋ ਗਈ ਹੈ.........।'

ਗੁਰਚਰਨ ਨੇ ਆਖਿਆ, 'ਇਹਦੇ ਵਿਚ ਸ਼ੱਕ ਕੀ ਹੈ, ਸੱਠਵਾਂ ਸਾਲ ਜਾ ਰਿਹਾ ਹੈ।'

ਹਰਚਰਨ ਫੇਰ ਬੋਲਿਆ, ਇਸੇ ਕਰਕੇ ਮੈਂ ਆਖਿਆ ਮੈਂ ਹੁਣ ਘਰ ਹੀ ਰਹਾਂ ਜ਼ਮੀਨ ਜਾਇਦਾਦ ਸਭ ਉਲਟੀ ਪੁਲਟੀ ਹੋ ਰਹੀ ਹੈ ਜ਼ਰਾ ਸੰਭਾਲ ਸੰਭੂਲ ਕੇ ਮੈਂ ਹੀ.......।'

ਗੁਰਚਰਨ ਨੇ ਆਪਣੇ ਭਰਾ ਦੇ ਮੂੰਹ ਵਲ ਵੇਖ ਕੇ ਆਖਿਆ, 'ਜ਼ਮੀਨ ਜਾਇਦਾਦ ਤਾਂ ਹੈ ਵੀ ਥੋੜੀ ਜਹੀ ਤੇ ਇਹ ਕਿਧਰੇ ਭੱਜੀ ਨਹੀਂ ਜਾਂਦੀ ਕੀ ਤੁਸੀਂ ਅੱਡ ਹੋਣਾ ਚਾਹੁੰਦੇ ਹੋ?'

ਹਰਚਰਨ ਨੇ ਸ਼ਰਮ ਨਾਲ ਦੰਦਾਂ ਥੱਲੇ ਜ਼ਬਾਨ ਲੈ ਕੇ ਆਖਿਆ, 'ਜੀ ਨਹੀਂ, ਜਿੱਦਾਂ ਹੁਣ ਚਲ ਰਿਹਾ ਹੈ, ਏਦਾਂ ਹੀ ਚਲਦਾ ਰਹੇਗਾ। ਗਲ ਏਨੀ ਹੈ ਕਿ ਹਰ ਇਕ ਚੀਜ਼ ਜੋ ਕਿ ਸਾਡੇ ਪਾਸ ਹੈ, ਜ਼ਰਾ ਗਿਣਤੀ ਵਿਚ ਆ ਜਾਣੀ ਚਾਹੀਦੀ ਹੈ,