ਪੰਨਾ:ਪਾਰਸ.pdf/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੫)

ਜਾਹ' ਆਖ ਕੇ ਫੇਰ ਕੰਮ ਲੱਗ ਗਈ। ਮਣੀ ਚੁਪ ਕਰਕੇ ਬਾਹਰ ਚਲਿਆ ਗਿਆ। ਉਸਦੇ ਪਿਤਾ ਵੀ ਵੱਡੀ ਨੋਹ ਨੂੰ ਵੇਖ ਕੇ ਬਾਹਰ ਚਲੇ ਗਏ।

ਜਦੋਂ ਇਹ ਗਲ ਕੁਝ ਠੰਢੀ ਹੋਈ ਤਾਂ ਹਰੀਸ਼ ਨੇ ਲੜਕੇ ਪਾਸੋਂ ਪੁਛਿਆ। ਅਤੁਲ ਨੇ ਰੋਂਦੇ ੨ ਨੇ ਛੋਟੀ ਚਾਚੀ ਤੇ ਸਾਰਾ ਦੋਸ਼ ਥੱਪਦੇ ਹੋਏ ਨੇ ਕਿਹਾ, ਇਸ ਨੇ ਵਡੇ ਭਾਈ ਨੂੰ ਮਾਰਨ ਵਾਸਤੇ ਸਿਖਾ ਦਿੱਤਾ ਸੀ। ਰਈਸ ਨੇ ਗੁਸੇ ਨਾਲ ਆਖਿਆ, 'ਭਾਬੀ ਜੀ! ਕੀ ਤੁਸਾਂ ਇਹ ਖੂਨ ਕਰਨ ਵਾਸਤੇ ਮਣੀ ਨੂੰ ਸਿਖਾ ਦਿਤਾ ਸੀ ?'

ਨੀਲਾ ਨੇ, ਛੋਟੀ ਚਾਚੀ ਵਲੋਂ, ਰਸੋਈ ਵਿਚੋਂ ਜੁਵਾਬ ਦਿੱਤਾ, 'ਅਤੁਲ ਕਿਸੇ ਦੀ ਕੋਈ ਗਲ ਨਹੀਂ ਸੀ ਮੰਨਦਾ ਤੇ ਵੱਡੇ ਭਰਾ ਨੂੰ ਉਸ ਗਾਲੀਆਂ ਕਢੀਆਂ ਸਨ ਇਸ ਕਰਕੇ:-

ਨੈਨਤਾਰਾ ਨੇ ਲੜਕੇ ਵੱਲੋਂ ਆਖਿਆ, 'ਮੈਂ ਵੀ ਆਖਦਿਆਂ, ਛੋਟੀ ਬੀਬੀ ਜੀ ਦੇ ਹੁਕਮ ਨਾਲ ਜਦ ਮਣੀ ਇਸਨੂੰ ਮਾਰਨ ਲੱਗਾ ਹੋਵੇ ਤਾਂ ਇਸਨੇ ਵੀ ਅਗੋਂ ਗਾਲ ਕੱਢ ਦਿੱਤੀ ਹੋਵੇਗੀ, ਐਵੇਂ ਗਾਲ ਕੱਢਣ ਵਾਲਾ ਮੇਰਾ ਮੁੰਡਾ ਨਹੀਂ ਹੈ।

'ਹਾਂ ਬਿਲਕੁਲ ਇਹ ਆਖਦਿਆਂ ਹੋਇਆਂ ਹਰੀਸ਼ ਨੇ ਹੋਰ ਭੀ ਗੁਸੇ ਨਾਲ ਪੁਛਿਆ, 'ਆਪਣੀ ਛੋਟੀ ਚਾਚੀ ਨੂੰ ਪੁਛ ਤਾਂ ਸਹੀ ਲੀਲਾ ਉਹ ਕੌਣ ਹੁੰਦੀ ਹੈ ਅਤਲ ਨੂੰ ਮਾਰਨ ਦਾ ਹੁਕਮ ਦੇਣ ਵਾਲੀ ? ਜੇ ਅਤੁਲ ਗਲ ਨਹੀਂ ਸੀ ਮੰਨਦਾ ਜਾਂ ਅਮੋੜ ਸੀ ਤਾਂ ਉਹਨੇ ਸਾਡੇ ਸਾਹਮਣੇ ਸ਼ਕਾਇਤ ਕਿਉ