ਪੰਨਾ:ਪਾਰਸ.pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੬)

ਨਹੀਂ ਕੀਤੀ ? ਉਹ ਕੌਣ ਹੁੰਦੀ ਹੈ ਆਪਣੇ ਆਪ ਹੀ ਸਜ਼ਾ ਦੇਣ ਵਾਲੀ, ਅਸੀਂ ਕਾਹਦੇ ਵਾਸਤੇ ਬੈਠੇ ਹੋਏ ਹਾਂ ?

ਲੀਲਾ ਨੇ ਇਨਾਂ ਤਿਨ ਸਵਾਲਾਂ ਦਾ ਕੋਈ ਜਵਾਬ ਨਹੀਂ ਦਿੱਤਾ, ਸਿਧੇਸ਼ਵਰੀ ਹੁਣ ਤਕ ਹਾਰੀ ਹੰਭੀ ਬਰਾਂਡੇ ਵਿਚ ਬੈਠੀ ਸਭ ਕੁਛ ਬਣ ਰਹੀ, ਓਹਦੇ ਬੀਮਾਰ ਸਰੀਰ ਲਈ ਇਹ ਭੱਜ ਨੱਸ ਤੇ ਕ੍ਰੋਧ ਬਹੁਤ ਜ਼ਿਆਦਾ ਥਕੇਵੇਂ ਦਾ ਕਾਰਨ ਹੋ ਗਿਆ ਸੀ, ਇਕ ਤਾਂ ਉਹ ਇਸ ਟੱਬਰ ਵਿਚ ਬਚਿਆਂ ਨੂੰ ਪਾਲ ਪੋਸ ਕੇ ਵੱਡਾ ਕਰਨ ਤੋਂ ਬਿਨਾਂ ਸਹਿਜ ਸੁਭਾ ਹੀ ਕਿਸੇ ਹੋਰ ਮੁਆਮਲੇ ਵਿਚ ਦਖਲ ਦੇਣਾ ਨਹੀਂ ਸੀ ਚਾਹੁੰਦੀ, ਸਬਬ ਇਹ ਸੀ ਕਿ ਉਸਨੇ ਆਪਣੇ ਮਨ ਅੰਦਰ ਇਹ ਖਿਆਲ ਬਣਾ ਲਏ ਸਨ ਕਿ ਰੱਬ ਨੇ ਇਸ ਘਰ ਨਾਲ ਇਨਸਾਫ ਨਹੀਂ ਕੀਤਾ, ਉਹਨੂੰ ਵੱਡ ਨੋਹ ਤੇ ਘਰ ਦੀ ਮਾਲਕਿਆਣੀ ਬਣਾ ਕੇ ਵੀ ਅਕਲ ਨਹੀ ਦਿਤੀ ਤੇ ਸ਼ੈਲਜਾ ਨੂੰ ਛੋਟੀ ਨੌਹ ਬਣਾ ਕੇ ਵੀ ਬਹੁਤ ਜ਼ਿਆਦਾ ਅਕਲ ਦੇ ਦਿਤੀ ਹੈ। ਹਿਸਾਬ ਕਰਨ ਵਿਚ, ਚਿੱਠੀ ਆਦਿ ਲਿਖਣ ਵਿਚ ਗੱਲ ਬਾਤ ਕਰਨ ਵਿਚ, ਬੀਮਾਰੀ ਤੇ ਮਰਨ ਦਾ ਹਿਰਖ ਕਰਨ ਵੇਲੇ ਸਭ ਪਾਸੇ ਦਾ ਧਿਆਨ ਰਖਣ ਵਿਚ, ਸਾਰਿਆਂ ਤੇ ਹੁਕਮ ਚਲਾਉਣ ਵਿਚ ਰਸੋਈ ਬਣਉਣ ਵਿਚ, ਰੋਟੀ ਖੁਆਉਣ ਵਿੱਚ ਤੇ ਘਰ ਦੇ ਸਜਾਉਣ ਵਿਚ ਇਸਦਾ ਕੋਈ ਵੀ ਟਾਕਰਾ ਨਹੀਂ ਸੀ ਕਰ ਸਕਦਾ, ਇਹ ਆਖਦੀ ਹੁੰਦੀ ਸੀ ਕਿ ਮੇਰੀ ਸ਼ੈਲਜਾ ਜੇ ਆਦਮੀ ਹੁੰਦੀ ਤਾਂ ਜਰੂਰ ਜੱਜ ਬਣ ਜਾਂਦੀ। ਉਸੇ ਸੈਲਜਾ ਨੂੰ ਜਦ ਵਿਚਕਾਰਲੇ ਬਾਬੂ ਚੰਗੀ ਮਾੜੀ ਆਖਣ ਲਗੇ ਤਾਂ, ਖਬਰੇ ਉਸਦੇ ਦਿਮਾਗ ਵਿਚ