ਪੰਨਾ:ਪਾਰਸ.pdf/57

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫੭)

ਭਗਵਾਨ ਨੇ ਘਰ ਵਾਲੀ ਹੋਣਦਾ ਮਾਣ ਤੇ ਆਪਣੇ ਫਰਜ਼ ਨੂੰ ਸਮਝਣ ਦੀ ਸੋਝੀ ਪੈਦਾ ਕਰ ਦਿੱਤੀ ਜੋ ਉਹ ਜਰਾ ਗੁਸੇ ਜਹੇ ਨਾਲ ਕਹਿਣ ਲੱਗੀ, ਠੀਕ ਹੈ ਲਾਲਾ ਜੀ ਫੇਰ ਤੁਸੀਂ ਮੈਨੂੰ ਸ਼ਕਾਇਤ ਕਰਨ ਤੋਂ ਬਿਨਾਂ ਹੀ ਛੋਟੀ ਨੌਂਹ ਨੂੰ ਕਿਉ ਤਾੜ ਰਹੇ ਓ, ਮੈਂ ਜੀਉਂਦੀ ਹਾਂ, ਤੁਹਾਡੀ ਮਾਂ ਵੀ ਜੀਉਂਦੀ ਹੈ। ਜੇ ਨੂੰਹਾਂ ਨੂੰ ਝਿੜਕਣਾ ਹੋਵੇ ਤਾਂ ਅਸੀਂ ਆਪ ਝਿੜਕਾਗੀਆਂ ਤੁਸੀ ਜੇਠ ਹੋ, ਆਦਮੀ ਹੋ, ਜਾਓ ਬਾਹਰ ਚਲੇ ਜਾਓ, ਲੋਕ ਸੁਣਨਗੇ ਤਾਂ ਕੀ ਆਖਣਗੇ ?

ਹਰੀਸ਼ ਸ਼ਰਮਿੰਦਾ ਹੋ ਕੇ ਕਹਿਣ ਲੱਗਾ; ਜੇ ਤੂੰ ਸਾਰਿਆਂ ਨੂੰ ਇਕੋ ਜਿਹਾ ਜਾਣਦੀਓ ਤਾਂ ਚਿੰਤਾ ਹੀ ਕਿਸ ਗਲ ਦੀ ਸੀ ? ਭਾਬੀ ਜੀ, ਕੀ ਕੋਈ ਕਿਸੇ ਨੂੰ ਘਰ ਵਿਚ ਜਾਨੋਂ ਮਾਰ ਸਕਦਾ ਸੀ ? ਇਹ ਆਖਕੇ ਉਹ ਬਾਹਰ ਜਾਣਾ ਹੀ ਚਾਹੁੰਦੇ ਸੀ ਕਿ ਉਹ ਘਰ ਵਾਲੀ ਨੇ ਟੋਕ ਕੇ ਆਖਿਆ, 'ਚੰਗੀ ਗਲ ਹੈ। ਜ਼ਰਾ ਖਲੋਕੇ ਵੇਖ ਤਾਂ ਲੌ ਕਿ ਉਹ ਨੋਹਾਂ ਧੀਆਂ ਤੇ ਕਿਦਾ ਕਾਬੂ ਰੱਖਦੀ ਹੈ।

ਹਰੀਸ਼ ਬਿਨਾ ਕੋਈ ਜਵਾਬ ਦੇਣ ਤੋਂ ਬਾਹਰ ਚਲੇ ਗਏ।