ਪੰਨਾ:ਪਾਰਸ.pdf/60

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੦)

ਦੀਆਂ ਅੱਖਾਂ ਵਿਚ ਰੜਕਣ ਲਗ ਪਿਆ ਹੈ। ਮੈਨੂੰ ਆਗਿਆ ਦਿਹ ਕਿ ਉਸਨੂੰ ਲੈ ਕੇ ਮੈਂ ਹੋਰ ਥਾਂ ਚਲੀ ਜਾਵਾਂ।'

ਸਿਧੇਸ਼ਵਰੀ ਨੇ ਬਹੁਤ ਕ੍ਰੋਧ ਨਾਲ ਕਿਹਾ, ਇਹ ਕੀ ਪਾਣੀ ਮਾਰੀਆਂ ਗੱਲਾਂ ਕਰਦੀ ਏ ਧੀਏ! ਕੀ ਕਿਤੇ ਰੱਬ ਸਬੱਬੀ ਇਕ ਝਗੜਾ ਹੋ ਪਿਆ ਹੈ ਤਾਂ ਉਸਨੂੰ ਜਾਣ ਨਹੀਂ ਦੇਣਾ ? ਅਤੁਲ ਸਾਨੂੰ ਆਪਣਿਆਂ ਬਚਿਆਂ ਵਾਂਗ ਹੀ ਪਿਆਰਾ ਹੈ।

ਗੱਲ ਮੁਕਣ ਤੱਕ ਵੀ ਨੈਨਤਾਰਾ ਹੌਸਲਾ ਨ ਰੱਖ ਸਕੀ। ਆਖਣ ਲੱਗੀ ਕੋਈ ਗੱਲ ਵੀ ਚੇਤੇ ਨਹੀਂ ਰੱਖਦੀ ਤਾਂ ਹੀ ਤਾਂ ਉਹਨਾਂ ਦੀਆਂ ਜੁਤੀਆਂ ਖਾਂਦੀ ੨ ਮਰਦੀ ਜਾ ਰਹੀ ਹਾਂ। ਜਦੋਂ ਕੁਝ ਹੁੰਦਾ ਹੈ ਉਦੋਂ ਹੀ ਆਪਣੇ ਆਪ ਵਿਚ ਸਬਰ ਕਰਕੇ ਰੋ ਪਿਟ ਦੀ ਹਾਂ। ਪਰ ਘੜੀ ਮਗਰੋਂ ਫੇਰ ਉਹੋ ਗੰਗਾ ਜਲ ਵਾਂਗੂੰ ਸਾਫ ਮਨ, ਕੋਈ ਗੱਲ ਵੀ ਤਾਂ ਮੈਨੂੰ ਚੇਤੇ ਨਹੀਂ ਰਹਿੰਦੀ। ਮੈਂ ਤਾਂ ਸਭ ਕੁਝ ਭੁਲ ਬੈਣੀ ਸਾਂ.. ਗੁਸੇ ਦੀ ਗਲ ਨਹੀਂ, ਬੀਬੀ ਜੀ ਸਾਡੀ ਛੋਟੀ ਨੋਹ ਮਾਮੂਲੀ ਔਰਤ ਨਹੀਂ। ਸਾਰੇ ਘਰ ਵਾਲਿਆਂ ਨੂੰ ਉਸਨੇ ਸਿਖਾ ਦਿੱਤਾ ਹੈ। ਕੋਈ ਮੇਰੇ ਅਤੁਲ ਨਾਲ ਸਿੱਧੇ ਮੂੰਹ ਗੱਲ ਨਹੀਂ ਕਰਦਾ। ਬੱਚੇ ਦਾ ਸੁਕ ਜਿਹਾ ਮੂੰਹ ਵੇਖਕੇ ਹੀ ਮੈਂ ਪੁਛਿਆ ਤਾਂ ਪਤਾ ਲੱਗਾ ਕਿ ਕੀ ਗੱਲ ਹੈ! ਨਹੀਂ ਬੀਬੀ ਜੀ ਹੁਣ ਇਥੇ ਸਾਡੇ ਰਿਹਾਂ ਕੰਮ ਨਹੀਂ ਚਲ ਸਕਦਾ। ਇਥੇ ਰਹਿੰਦਆ ਜੇ ਮੇਰਾ ਬੱਚਾ ਏਦਾਂ ਹੀ ਆਪਣੇ ਆਪ ਵਿਚ ਨਪਿਆ ਘੁਟਿਆ ਫਿਰਦਾ ਰਿਹਾ ਤਾਂ ਬੀਮਾਰ ਹੋ ਜਾਇਗਾ। ਇਹਦੇ ਨਾਲੋਂ ਤਾਂ ਕਿਤੇ ਹੋਰ ਥਾਂ ਜਾ ਰਹਿਣਾ