ਪੰਨਾ:ਪਾਰਸ.pdf/61

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੧)

ਚੰਗਾ ਹੀ ਹੈ ਨਾਂ। ਬੱਚੇ ਦੀ ਵੀ ਛਾਤੀ ਠੰਢੀ ਰਹੇ ਤੇ ਮੈਂ ਵੀ ਸੌਖਾ ਸਾਹ ਲੈ ਸਕਾਗੀ। ਇਹ ਆਖਦਿਆਂ ਆਖਦਿਆਂ ਬੱਚੇ ਦੇ ਦੁੱਖ ਨਾਲ ਨੈਨਤਾਰਾ ਦੀਆਂ ਅੱਖੀਆਂ ਵਿੱਚੋਂ ਦੋ ਅੱਥਰੂ ਡਿਗ ਪਏ। ਜਿਨ੍ਹਾਂ ਨੇ ਸਿਧੇਸ਼ਵਰੀ ਨੂੰ ਭੀ ਮੋਮ ਕਰ ਦਿਤਾ, ਕਿਸੇ ਦੇ ਬੱਚੇ ਦਾ ਕੋਈ ਦੁੱਖ ਵੀ ਉਸ ਪਾਸੋਂ ਝਲਿਆ ਨਹੀਂ ਸੀ ਜਾਂਦਾ। ਆਪਣੇ ਪੱਲੇ ਨਾਲ ਨੈਨਤਾਰਾ ਦੇ ਅੱਥਰੂ ਪੂੰਝਕੇ ਉਹ ਚੁੱਪ ਹੋ ਰਹੀ, ਬਿਨਾਂ ਕੁਝ ਕਹੇ ਸੁਣੇ ਦੇ ਐਨੀ ਬੜੀ ਸਜ਼ਾ ਦੇਣ ਦਾ ਢੰਗ ਦੁਨੀਆਂ ਵਿਚ ਹੋਰ ਵੀ ਹੋ ਸਕਦਾ ਹੈ ਇਹਦਾ ਉਹ ਖਿਆਲ ਵੀ ਨਹੀਂ ਸੀ ਕਰ ਸਕਦੀ, ਇਕ ਲਮਾ ਸਾਰਾ ਹੌਕਾ ਲੈਕੇ ਕਹਿਣ ਲਗੀ, ਆਹ! ਬੱਚਾ ਮੇਰਾ ਉਸ ਨਾਲ ਕੋਈ ਗਲ ਵੀਂ ਨ ਕਰੇ, ਧੀਏ ਇਹ ਕੀ ਗਲ ਹੋਈ ?

ਨੈਨਤਾਰਾ ਨੇ ਵੀ ਇਕ ਲੰਮਾ ਸਾਰਾ ਸਾਹ ਲੈਕੇ ਆਖਿਆ, "ਜਰਾ ਪੁਛ ਕੇ ਤਾਂ ਵੇਖੋ।

ਹਰਿਚਰਨ ਨੂੰ ਓਥੇ ਹੀ ਸੱਦ ਕੇ ਸਿਧੇਸ਼ਵਰੀ ਨੇ ਪੁਛਿਆ ਹਰਿਚਰਨ ਨੇ ਤੇਜ਼ੀ ਨਾਲ ਉਸੇ ਵੇਲੇ ਹੀ ਜਵਾਬ ਦਿੱਤਾ, ਉਸ ਨੀਚ ਨਾਲ ਕੌਣ ਗੱਲ ਕਰੇਗਾ ਮਾਂ ਭਰਾ ਨੂੰ ਜੋ ਦਿਲ ਆਉਂਦੀ ਹੈ ਆਖਦਾ ਹੈ ਤੇ ਛੋਟੀ ਚਾਚੀ ਨੂੰ ਗਾਲੀਆਂ ਦੇਂਦਾ ਹੈ।'

ਸਿਧੇਸ਼ਵਰੀ ਪਾਸੋਂ ਕੋਈ ਜਵਾਬ ਨਾ ਦਿਤਾ ਗਿਆ। ਕੁਝ ਚਿਰ ਚੁਪ ਰਹਿਕੇ ਕਹਿਣ ਲੱਗੀ, ਪਿਛੇ ਜੋ ਹੋ ਗਿਆ ਸੋ ਹੋ ਗਿਆ ਬੱਚਾ ਹਰੀ! ਹੁਣ ਸਾਰੇ ਉਹਦੇ ਨਾਲ ਕੂਇਆ ਬੋਲਿਆ ਕਰੋ।'