ਪੰਨਾ:ਪਾਰਸ.pdf/62

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੨)

ਹਰਿਚਰਨ ਨੇ ਸਿਰ ਹਿਲਾਕੇ ਆਖਿਆ, ਉਹਦੇ ਨਾਲ ਕੂਣ ਵਾਲਿਆਂ ਦਾ ਕੋਈ ਘਾਟਾ ਨਹੀਂ ਮਾਂ। ਮਹੱਲੇ ਦੇ ਘੁੜਸਾਲਾ ਦੇ ਕਈ ਕੋਚਵਾਨ ਨੇ, ਕਮੀਣਾ ਤੇ ਚੁਹੜਿਆਂ ਦੇ ਮੁੰਡੇ ਨੇ, ਕਿਤੇ ਚਲਿਆ ਜਾਏ ਕਈ ਯਾਰ ਬਾਸ਼ ਮਿਲ ਪੈਂਦੇ ਨੇ।

ਨੈਨਤਾਰਾ ਸੜਕੇ ਬੋਲੀ, 'ਤੇਰੀ ਜੁਬਾਨ ਵੀ ਤਾਂ ਕੋਈ ਘਟ ਨਹੀਂ ਚਲਦੀ ਹਰੀ, ਤੂੰ ਇਹੋ ਜਿਹੀਆਂ ਗੱਲਾਂ ਸਾਨੂੰ ਆਖਦਾ ਏ। ਚੰਗਾ ਅਸੀਂ ਕੋਚਵਾਨਾ ਨਾਲ ਹੀ ਬੋਲ ਲਿਆ ਕਰਾਂਗੇ।' ਚਲ ਬੀਬੀ ਜੀ ਹੁਣ ਤੂੰ ਸਾਡਾ ਖਹਿੜਾ ਛੱਡ। ਨੌਕਰ ਸਾਰੀਆਂ ਚੀਜ਼ਾਂ ਵਸਤਾਂ ਬੰਨ ਕੇ ਤਿਆਰ ਕਰ ਲਵੇ।

ਹਰਿਚਰਨ ਨੇ ਮਾਂ ਵੱਲ ਵੇਖ ਕੇ ਆਖਿਆ, 'ਅਤੁਲ ਸਾਰਿਆਂ ਦੇ ਸਾਹਮਣੇ ਖੜਾ ਹੋ ਕੇ ਕੰਨ ਫੜੇ, ਨੱਕ ਰਗੜੇ ਤਾਂ ਅਸੀਂ ਉਹ ਦੇ ਨਾਲ ਬੋਲਾਂਗੇ। ਨਹੀਂ ਤਾਂ ਛੋਟੀ ਚਾਚੀ ਜੀ......ਨਹੀਂ ਅਸੀਂ ਨਹੀਂ ਬੋਲ ਸਕਦੇ।' ਇਹ ਆਖ ਕੇ ਉਹ ਹੋਰ ਕੁਝ ਝਗੜਨ ਨੂੰ ਨ ਵੇਖ ਕੇ ਚੁਪ ਚਾਪ ਕਮਰਿਉ ਬਾਹਰ ਚਲਿਆ ਗਿਆ।

ਸਿਧੇਸ਼ਵਰੀ ਉਦਾਸ ਹੋ ਕੇ ਬੈਠੀ ਰਹੀ। ਵਿਚਕਾਰਲੀ ਨੋਹ ਨੇ ਭਰੇ ਹੋਏ ਗੱਲ ਨਾਲ ਆਖਿਆ, 'ਜੇ ਛੋਟੀ ਚਾਚੀ ਇਕ ਵਾਰੀ, ਸਾਰਿਆਂ ਲੜਕਿਆਂ ਨੂੰ ਸੱਦ ਕੇ, ਆਖ ਦੇਵੇ ਤਾਂ ਝਗੜਾ ਨਾ ਮੁਕ ਜਾਏ।

ਸਿਧੇਸ਼ਵਰੀ ਨੇ ਹੌਲੀ ਜਹੀ ਸਿਰ ਹਿਲਾ ਕੇ ਆਖਿਆ, 'ਹਾਂ ਠੀਕ ਹੀਂ ਨਿਬੜ ਜਾਏ।'