ਪੰਨਾ:ਪਾਰਸ.pdf/63

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੩)

ਵਿਚਕਾਰਲੀ ਨੋਂਹ ਨੇ ਆਖਿਆ, ਤੂੰ ਆਪ ਹੀ ਵੇਖ ਲੈ, ਤਰੇ, ਬੱਚੇ ਵੱਡੇ ਹੋਕੇ ਤੈਨੂੰ ਕਿੰਨਾ ਕੁ ਪੁਛ ਕੇ ਤੁਰਨਗੇ। ਅੱਗੇ ਦੀਆਂ ਗੱਲਾਂ ਤਾ ਰਬ ਜਾਣੇ ਪਰ ਹੁਣੇ ਹੀ ਤੇਰੇ ਮੁੰਡੇ ਹਥੋਂ ਨਿਕਲ ਕੇ ਪਰਾਏ ਹੁੰਦੇ ਜਾ ਰਹੇ ਹਨ। ਮੇਰੇ ਅਤੁਲ ਨੂੰ ਭਾਵੇਂ ਜੋ ਮਰਜ਼ੀ ਹੈ ਆਖੋ, ਪਰ ਆਪਣੀ ਮਾਂ ਲਈ ਤਾਂ ਉਹ ਜਾਨ ਦੇਣ ਨੂੰ ਤਿਆਰ ਹੈ। ਮੈਂ ਆਖਾਂ ਤਾਂ ਉਹਦੀ ਤਾਕਤ ਨਹੀਂ ਜੋ ਇਸ ਨੂੰ ਇਸ ਤਰ੍ਹਾਂ ਧੌਂਸ ਦੱਸ ਕੋ ਬਾਹਰ ਨੂੰ ਚਲਿਆ ਜਾਏ। ਐਨੀ ਖੁਲ੍ਹ ? ਇਹ ਚੰਗਾ ਨਹੀ ਬੀਬੀ ਜੀ।'

ਸਿਧੇਸ਼ਵਰੀ ਇਹਨਾਂ ਸਾਰੀਆਂ ਗੱਲਾਂ ਨੂੰ ਮਨ ਵਿਚ ਨ ਵਸਾ ਸਕੀ, ਸ਼ਹਿਜ ਸੁਭਾ ਹੀ ਬੋਲੀ, ਇਹ ਤਾਂ ਹੈਈ। ਇਸੇ ਕਰਕੇ ਤਾਂ ਇਸ ਘਰ ਦੇ ਮਣੀ ਤੋਂ ਲੈ ਕੇ ਪਟਲ ਤੱਕ ਸਾਰੇ ਹੀ ਉਸ ਦੇ ਕਾਬੂ ਵਿਚ ਹਨ। ਉਹ ਜੋ ਚਾਹੇਗੀ ਜਾ ਕਹੇਗੀ , ਉਹੋ ਹੋਵੇਗਾ। ਮੈਨੂੰ ਤਾਂ ਕੋਈ ਕੁਝ ਜਾਣਦਾ ਹੀ ਨਹੀਂ।'

‘ਕੀ ਇਹ ਚੰਗੀ ਗਲ ਹੈ ?'

ਸਿਧੇਸ਼ਵਰੀ ਨੇ ਸਿਰ ਉੱਚਾ ਕਰਕੇ ਆਖਿਆ, 'ਧੀਏ ਲੀਲਾ ਜਾਹ ਜਰਾ ਆਪਣੀ ਚਾਚੀ ਨੂੰ ਸਦ ਲਿਆ।

ਲੀਲਾ ਕਿਸੇ ਕੰਮ ਏਧਰ ਆ ਰਹੀ ਸੀ, ਵਾਪਸ ਮੁੜ ਗਈ, ਨੈਨਤਾਰਾ ਹੋਰ ਕੁਝ ਨਹੀਂ, ਬੋਲੀ। ਸਿਧੇਸ਼ਵਰੀ ਵੀ ਬੜੀ ਚਾਹ ਨਾਲ ਰਾਹ ਤੱਕਣ ਲੱਗ ਪਈ।

ਸ਼ੈਲਜਾ ਦੇ ਕਮਰੇ ਵਿਚ ਵੜਦਿਆਂ ਹੀ ਉਹ ਬੋਲ ਪਈ, ਸਾਰਾ ਸਮਾਨ ਬੰਨਿਆ ਪਿਆ ਹੈ। ਕੀ ਹੁਣ ਇਹ