ਪੰਨਾ:ਪਾਰਸ.pdf/65

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੫)

ਮੈਂ ਕਦੈ ਤੇਰੇ ਕਮਰੇ ਵਿਚ ਆਪਣੇ ਆਪ ਨਹੀ ਆਉਂਦੀ, ਭੈਣ ਜੀ। ਪਰ ਤੂੰ ਤਾਂ ਮੁੰਡੇ ਦੀ ਜੱੜ ਹੀ ਪੁੱਟ ਛੱਡੀਏ' ਇਹ ਆਖਕੇ ਸ਼ੈਲਜਾ ਠੰਢੇ ਜਹੇ ਸੁਭਾ ਨਾਲ ਬਾਹਰ ਚਲੀ ਗਈ।

ਸਿਧੇਸ਼ਵਰੀ ਕਈ ਚਿਰ ਤੱਕ ਬੈਠੀ ਕਲਪਦੀ ਰਹੀ, ਉਹ ਸੋਚਦੀ ਰਹੀ ਕਿ ਉਹਨੂੰ ਕੀ ਕਰਨਾ ਚਾਹੀਦਾ ਹੈ, ਪਰ ਉਸਦੀ ਸਮਝ ਅੰਦਰ ਕੋਈ ਗਲ ਨਹੀਂ ਸੀ ਆ ਰਹੀ।

ਨੈਨਤਾਰਾ ਇਕ ਵੇਰਾਂ ਹੀ ਰੋ ਪਈ, ਆਖਣ ਲੱਗੀ, ਸਾਡਾ ਮੋਹ ਪਿਆਰ ਸਭ ਛਡ ਦੇ, ਅਸੀ ਚਲੇ ਜਾਂਦੇ ਹਾਂ। ਇਹ ਇਕ ਢਿੱਡ ਦੇ ਜੰਮੇ ਭਰਾ ਹਨ, ਇਸ ਕਰਕੇ ਤੂੰ ਸਾਨੂੰ ਨੱਪ ਘੁੱਟ ਕੇ ਇਕਠਿਆਂ ਰਖਣਾ ਚਾਹੁੰਦੀ ਏ। ਪਰ ਇਹ ਛੋਟੀ ਨੋਹ ਨਹੀਂ ਚਾਹੁੰਦੀ ਅਸੀ ਇਸ ਘਰ ਵਿਚ ਰਹੀਏ।

ਸਿਧੇਸ਼ਵਰੀ ਇਸ ਗਲ ਦਾ ਜਵਾਬ ਨਾ ਦੇ ਸਕੀ, ਗਲ ਨੂੰ ਅਗਾਂਹ ਤੋਰਦੀ ਹੋਈ ਕਹਿਣ ਲੱਗੀ, ਜਿੱਦਾਂ ਇਹ ਲੋਕ ਆਖਦੇ ਹਨ, ਅਤੁਲ ਉਸੇ ਤਰ੍ਹਾਂ ਕਿਉਂ ਨਹੀਂ ਕਰ ਲੈਂਦਾ ? ਇਹਨੇ ਵੀ ਤਾਂ ਚੰਗਾ ਕੰਮ ਨਹੀਂ ਕੀਤਾ ਧੀਏ।

ਮੈਂ ਕਦੋਂ ਆਖਦੀ ਹਾਂ ਕਿ ਉਸਨੇ ਚੰਗਾ ਕੰਮ ਕੀਤਾ ਹੈ ? ਜੇ ਉਸਨੂੰ ਸਮਝ ਹੋਵੇ ਤਾਂ ਉਹ ਵੱਡੇ ਭਰਾ ਨੂੰ ਗਾਲਾ ਕਿਦਾਂ ਦੇ ਸਕਦਾ ਹੈ ? ਚਲੋ ਮੈਂ ਉਸ ਵਲੋਂ ਤੁਹਾਡੇ ਸਾਰਿਆਂ ਦੇ ਪੈਰਾਂ ਤੇ ਸਿਰ ਰੱਖਦੀ ਹਾਂ। ਇਹ ਆਖ ਕੇ ਨੈਨਤਾਰਾ ਆਪਣਾ ਨੱਕ ਜ਼ਮੀਨ ਤੇ ਰਗੜਨ ਲਗ ਪਈ। ਫੇਰ ਸਿਰ ਉਠਾ ਕੇ ਆਖਿਆ, ਉਸਨੂੰ ਤੁਸੀ ਮਾਫ ਕਰ