ਪੰਨਾ:ਪਾਰਸ.pdf/68

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੮)

ਪਰ ਅਤੁਲ ਦਾ ਬਾਈਕਾਟ ਵੇਖਕੇ ਸਿਧੇਸ਼ਵਰੀ ਦਾ ਹਿਰਦਾ ਮਾਂ ਦੇ ਪਿਆਰ ਨਾਲ ਵਹਿ ਤੁਰਿਆ ਹੈ। ਕਿਸੇ ਤਰਾਂ ਇਹ ਬਾਈਕਾਟ ਬੰਦ ਹੋਵੇ ਤਾਂ ਇਸਦੀ ਜਾਨ ਵਿਚ ਜਾਨ ਆਵੇ। ਪਰ ਸ਼ੈਲਜਾ ਕਿਸੇ ਤਰਾਂ ਵੀ ਕੋਈ ਗਲ ਨਹੀਂ ਮੰਨਦੀ, ਇਸ ਕਰਕੇ ਇਸਦੀ ਦੇਹ ਸੜੀ ਜਾ ਰਹੀ ਹੈ। ਏਸੇ ਕਰਕੇ ਉਸਨੂੰ ਸਜ਼ਾ ਦਿਵਾਉਣ ਦੀ ਤਿਆਰੀ ਕਰੀ ਬੈਠੀ ਸੀ। ਕਹਿਣ ਲੱਗੀ,ਇਹ ਜੋ ਭਰਾਵਾਂ ਭਰਾਵਾਂ ਵਿਚ ਹੁਣੇ ਹੀ ਤੇੜ ਪਾ ਰਹੀ ਹੈ"! ਵੱਡਿਆਂ ਹੋ ਕੇ ਤਾਂ ਇਹ ਜਰੂਰ ਇਕ ਦੂਜੇ ਦਾ ਸਿਰ ਪਾੜ ਕੇ ਮਰ ਜਾਣਗੇ। ਇਹ ਕੋਈ ਚੰਗੀ ਗੱਲ ਹੈ।

ਵੱਡੇ ਬਾਬੂ ਨੇ ਮੂੰਹ ਵਿਚ ਬੁਰਕੀ ਤੁੰਨ, ਦਿਆਂ ਹੋਇਆਂ ਆਖਿਆ, 'ਬਹੁਤ ਹੀ ਬੁਰੀ ਗੱਲ ਹੋਵੇਗੀ।'

ਸਿਧੇਸ਼ਵਰੀ ਆਖਣ ਲੱਗੀ, ਇਸੇ ਕਰਕੇ ਤਾਂ ਮਣੀ ਨੇ ਅਤੁਲ ਨੂੰ ਏਦਾਂ ਮਾਰਿਆ ਸੀ। ਚਲੋ ਉਹਨੇ ਮਾਰਿਆ ਉਹਨੇ ਗਾਲਾਂ ਦਿੱਤੀਆਂ ਹਿਸਾਬ ਬਰਾਬਰ ਹੋਗਿਆ। ਫੇਰ ਕਿਉਂ ਕਿਸੇ ਨੂੰ ਉਸ ਨਾਲ ਬੋਲਣ ਨਹੀਂ ਦੇਂਦੀ ? ਅਜ ਤੁਸਾਂ ਮਣੀ ਤੇ ਹਰੀ ਨੂੰ ਸੱਦ ਕੇ ਆਖਣਾ ਕਿ ਉਹ ਅਤੁਲ ਨਾਲ ਬੋਲਿਆ ਕਰਨ ਨਹੀਂ ਤੇ ਇਹਨਾਂ ਲੋਕਾਂ ਦੇ ਚਲੇ ਜਾਣ ਤੇ ਲੋਕਾਂ ਨੇ ਸਾਡੇ ਮੂੰਹ ਵਿਚ ਛਿਬੀਆਂ ਦੇਣੀਆਂ ਹਨ।

ਗਲ ਵੀ ਠੀਕ ਹੈ। ਛੋਟੀ ਨੋਹ ਬਦਲੇ ਤੂੰ ਆਪਣੇ ਸਕੇ ਭਾਈ ਤੇ ਨੋਹ ਨੂੰ ਛਡ ਵੀ ਕਿੱਦਾਂ ਦੇਵੇਗਾਂ ?

'ਇਹ ਤਾਂ ਨਹੀਂ ਹੋ ਸਕਣਾ' ਇਹ ਆਖ ਕੇ ਉਹ