ਪੰਨਾ:ਪਾਰਸ.pdf/69

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੬੯)

ਰੋਟੀ ਖਾਣ ਲੱਗ ਪਿਆ।

‘ਚੰਗਾ ਛੋਟੇ ਲਾਲਾ ਜੀ ਕਦੇ ਕੋਈ ਰੋਜ਼ਗਾਰ ਕਰਨ ਦਾ ਫਿਕਰ ਨਹੀਂ ਕਰਨਗੇ ਤਾਕੀ ਏਸੇ ਤਰਾਂ ਸਾਰੀ ਉਮਰ ਲੰਘਾ ਦੇਣਗੇ!'

ਪਤੀ ਦੀ ਗੱਲ ਬਾਤ ਸੁਣਦਿਆਂ ਹੀ ਸ਼ੈਲਜਾ ਦੰਦਾਂ ਥੱਲੇ ਜੀਭ ਦੇ ਕੇ ਉਥੋਂ ਚਲੀ ਗਈ। ਜੇਠ ਜੀ ਦਾ ਜਵਾਬ ਵੀ ਨਾ ਉਡੀਕ ਸਕੀ। ਕੰਨ ਲਾ ਕੇ ਉਹ ਇਹ ਗੱਲ, ਕਦੀ ਨਹੀਂ ਸੁਣਦੀ ਤੇ ਨਾ ਸੁਣਨਾ ਚਾਹੁੰਦੀ ਹੈ। ਕਿਉਕਿ ਉਹਨੂੰ ਆਪ ਹੀ ਇਹ ਖਿਆਲ ਹੈ ਕਿ ਉਸਦੇ ਪਤੀ ਦੀ ਬਾਬਤ ਜੇ ਗਲ ਬਾਤ ਹੋਵੇਗੀ ਉਹ ਕਦੇ ਵੀ ਪ੍ਰਸੰਨਤਾਂ ਦੇਣ ਵਾਲੀ ਨਹੀਂ ਹੋਵੇਗੀ। ਭਾਵੇਂ ਸਚਾਈ ਨਾਲ ਇਹ ਸਾਰੀ ਉਮਰ ਹੀ ਪ੍ਰੇਮ ਕਰਦੀ ਆਈ ਹੈ, ਭਾਵੇਂ ਉਹ ਚੰਗਾ ਲੱਗੇ ਤੇ ਭਾਵੇਂ ਮੰਦਾ। ਸੱਚ ਸੁਨਣੋ ਤੇ ਸੱਚ ਕਹਿਣੋ ਇਹ ਕਦੇ ਨਹੀਂ ਝਿਜਕੀ। ਪਰ ਅਜੇ ਪਤਾ ਨਹੀਂ ਆਪਣੇ ਪਤੀ ਦੀ ਬਾਬਤ ਸੱਚ ਦੇ ਸੁਣਨ ਤੋਂ ਉਹ ਕਿਉਂ ਕੰਨੀ ਖਿਸਕਾ ਗਈ ਹੈ।


(੫)

ਸਿਧੇਸ਼ਵਰੀ ਨੇ ਭਾਵੇਂ ਕਿੰਨੇ ਕ੍ਰੋਧ ਵਿਚ ਆਕੇ ਸਹਾਇਤਾ ਕਰਨੀ ਸ਼ੁਰੂ ਕੀਤੀ ਸੀ ਪਰ ਸ਼ੈਲਜਾ ਦੇ ਜਲਦੀ