ਪੰਨਾ:ਪਾਰਸ.pdf/7

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੭)

ਗੁਰਚਰਨ ਨੇ ਆਖਿਆ, ਜੇ ਕਾਨੂੰਨ ਉਹਨੂੰ ਇਹ ਹੱਕ ਦੇਂਦਾ ਹੈ ਤਾਂ ਉਹ ਕਰੇ।'

ਹਰਿਚਰਨ ਦਾ ਮੂੰਹ ਲਾਲ ਹੋ ਗਿਆ, 'ਤੂੰ ਕਰੇਂਗੀ ਕਿੱਦਾਂ ਕਰੇਂਗੀ।'

****

ਦੂਜੇ ਦਿਨ ਹਰਚਰਨ ਨੇ ਫੀਤਾ ਲੈ ਕੇ ਸਾਰਾ ਘਰ ਮਿਣਨਾਂ ਸ਼ੁਰੂ ਕਰ ਦਿਤਾ। ਗੁਰਚਰਨ ਨੇ ਨਾ ਕੁਝ ਪੁਛਿਆ ਤੇ ਤੇ ਨਾ ਹੀ ਰੋਕਿਆ, ਦੋ ਤਿੰਨਾਂ ਦਿਨਾਂ ਪਿਛੋਂ ਇੱਟਾਂ ਤੇ ਚੂਨਾਂ ਵੀ ਆ ਗਿਆ। ਮਹਿਰੀ ਨੇ ਕਿਹਾ ਕੱਲ੍ਹ ਤੋਂ ਰਾਜ ਲਗ ਜਾਣਗੇ ਛੋਟੇ ਬਾਬੂ ਆਪਣੀ ਕੰਧ ਕਰਾ ਲੈਣਗੇ।

ਗੁਰਚਰਨ ਨੇ ਕਿਹਾ, 'ਦਿਸਦਾ ਈ ਹੈ ਆਖਣ ਦੀ ਕੀ ਲੋੜ ਹੈ।'

ਚੌਂਹ ਪੰਜਾਂ ਦਿਨਾਂ ਪਿਛੋਂ ਇਕ ਦਿਨ ਦਰਵਾਜ਼ੇ ਦੇ ਬਾਹਰ ਪੈਰਾਂ ਦਾ ਖੜਾਕ ਸੁਣਕੇ ਗੁਰਚਰਨ ਨੇ ਪੁਛਿਆ, 'ਪੰਚੂ ਦੀ ਮਾਂ ਕੌਣ ਹੈ ?'

ਪੰਚੂ ਦੀ ਮਾਂ ਪੁਰਾਣੀ ਮਹਿਰੀ ਹੈ, ਉਸ ਨੇ ਇਸ਼ਾਰੇ ਨਾਲ ਦਸਿਆ, ਵਿਚਕਾਰਲੀ ਨੂੰਹ ਖੜੀ ਹੈ ਬਾਬੂ ਜੀ।

ਘਰ ਵਾਲੀ ਦੇ ਮਰ ਜਾਣ ਕਰਕੇ ਵਿਚਕਾਰਲੀ ਨੌਂਹ ਹੀ ਇਸ ਘਰ ਦੀ ਮਾਲਕਿਆਣੀ ਹੈ, ਉਹ ਜਦ ਵੀ ਜੇਠ ਨਾਲ ਗਲ ਬਾਤ ਕਰਦੀ ਹੈ ਪਰਦੇ ਪਿੱਛੇ ਹੋ ਕੇ ਕਰਦੀ ਹੈ ਇਹਨਾਂ ਨੇ ਮਿੱਠੀ ਜਿਹੀ ਆਵਾਜ਼ ਨਾਲ ਪੁਛਿਆ, ਸਹੁਰੇ ਦੇ ਘਰ ਵਿਚ ਮੈਂ ਕੁਝ ਵੀ ਹਿੱਸਾ ਨਹੀਂ ? ਛੋਟੀ ਭੈਣ ਮੈਨੂੰ ਰਾਤ ਦਿਨ ਗਾਲਾਂ ਕੱਢਦੀ ਰਹਿੰਦੀ ਹੈ।