ਪੰਨਾ:ਪਾਰਸ.pdf/71

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੧)

ਚਿਰ ਪਿਛੋਂ ਵਾਪਸ ਆਕੇ ਜਠਾਣੀ ਨੂੰ ਆਖਣ ਲਗੇ ? ਏਦਾਂ ਕਿਉ ਬੈਠੀ ਏ, ਬੀਬੀ ਜੀ, ਰੋਟੀ ਖਾਣ ਦਾ ਵੇਲਾ ਹੋ ਗਿਆ ਹੈ, ਬਲਕੇ ਜਿਨਾ ਕੁ ਖਾਣਾ ਹੈ, ਖਾ ਲੈ।

ਸਿਧੇਸ਼ਵਰੀ ਨੇ ਉਦਾਸ ਜਿਹਾ ਹੋਕੇ ਕਿਹਾ, ਅਜੇ ਹੁਣੇ ਰੋਟੀ ਖਾਣ ਦਾ ਵੇਲਾ ਕਿਥੇ ਹੋਗਿਆ ਅਜੇ ਤਾਂ ਸਿਰਫ ਗਿਆਰਾਂ ਹੀ ਵਜੇ ਹਨ।

ਗਿਆਰਾਂ ਵਜ ਜਾਣੇ ਕੋਈ ਥੋੜਾ ਚਿਰ ਹੈ ? ਤੂੰ ਬੀਮਾਰ ਏ ਤੈਨੂੰ ਤਾਂ ਨੌਂ ਵਜੇ ਤੋਂ ਪਹਿਲਾਂ ਹੀ ਖਾ ਲੈਣਾ ਚਾਹੀਦਾ ਹੈ।

ਇਸ ਵੇਲੇ ਸਿਧੇਸ਼ਵਰੀ ਨੂੰ ਖਾਣ ਪੀਣ ਦੀ ਗਲ ਬਾਤ ਚੰਗੀ ਨਹੀਂ ਸੀ ਲਗ ਰਹੀ, ਕਹਿਣ ਲੱਗੀ, ਜੇ ਚਿਰ ਹੋ ਗਿਆ ਹੈ ਤਾਂ ਹੋ ਲੈਣ ਦਿਹ। ਮੈਂ ਐਨੀ ਜਲਦੀ ਨਹੀਂ ਖਾਂਦੀ ਹੁੰਦੀ। ਮੈਂ ਜਰਾ ਵਡੇ ਦਿਨ ਹੀ ਰੋਟੀ ਖਾਂਦੀ ਹੁੰਦੀ ਹਾਂ।

ਨੈਨਤਾਰਾ ਨੇ ਗੱਲ ਛੱਡੀ ਨਹੀਂ। ਕੋਲ ਜਾਕੇ ਹੱਥ ਫੜ ਲਿਆ ਤੇ ਆਪਣੀ ਅਵਾਜ ਵਿਚ ਮਿੱਠਾਪਨ ਮਿਲਾਉਦੀ ਹੋਈ ਆਖਣ ਲਗੀ, ਇਸੇ ਕਰਕੇ ਤਾਂ ਭੁੱਖ ਦੇ ਪਿੱਤ ਪੈ ਕੇ ਸਰੀਰ ਦਾ ਇਹ ਹਾਲ ਹੋ ਗਿਆ ਹੈ, ਜੇ ਮੇਰੇ ਹੱਥ ਚੌਕਾ ਹੁੰਦਾ ਤਾਂ ਮੈਂ ਕਦੇ ਵੀ ਨੌ ਨਾ ਵਜਣ ਦੇਦੀ, ਜੇ ਤੂੰ ਖਾਵੇਗੀ ਤਾਂ ਕਿਸੇ ਦਾ ਕੀ ਵਿਗੜ ਜਾਣਾ ਹੈ, ਸਾਡੇ ਲੋਕ ਦਾ ਹੀ ਸਤਿਆਨਾਸ ਹੋਣਾ ਹੈ ਸੋ ਚਲੋ ਮੈਂ ਤੁਹਾਨੂੰ ਖੁਆ ਪਿਆਕੇ ਬੇਫਿਕਰ ਹੋਵਾਂ।

ਨੈਨਤਾਰਾ ਨੂੰ ਇਥੇ ਆਇਆਂ ਇਕ ਮਹੀਨੇ ਤੋਂ