ਪੰਨਾ:ਪਾਰਸ.pdf/73

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੩)

ਅੱਖੀਆਂ ਨਾਲ ਦੇਖ ਕੇ ਉੱਚੀ ਆਵਾਜ਼ ਵਿਚ ਆਖਿਆ, ਨਹੀਂ ਬੀਬੀ ਜੀ, ਆਪਣੀ ਜੀਉੱਦੀ ਜਾਨ ਮੈਂ ਤੈਨੂੰ ਏਸ ਤਰਾਂ ਧੋਖਾ ਦੇ ਕੇ ਭੱਜਣ ਨਹੀਂ ਦੇਵਾਂਗੀ। ਇਸ ਤੋਂ ਪਿਛੋਂ ਫੇਰ ਘੜੀ ਕੁ ਚੁਪ ਰਹਿਕੇ ਕਹਿਣ ਲੱਗੀ, ਇਹ ਦੋਵੇਂ ਜਿਸਤਰਾਂ ਇਕ ਮਾਂ ਦੇ ਸਕੇ ਭਰਾ ਹਨ ਇਸੇ ਤਰ੍ਹਾਂ ਅਸੀਂ ਵੀ ਤਾਂ ਸਕੀਆਂ ਭੈਣਾਂ ਹਾਂ। ਭਾਵੇਂ ਕਿਤੇ ਰਹੀਏ ਪਰ ਆਂਦਰਾਂ ਸਾਂਝ ਹੋਣ ਕਰਕੇ ਜਿੱਨਾ ਸੇਕ, ਤੇਰਾ ਮੈਨੂੰ ਆਉਣਾ ਹੈ। ਹੋਰ ਕਿਸੇ ਨੂੰ ਆ ਸਕਦਾ ਹੈ ? ਦੁਨੀਆਂ ਤਾਂ ਉਤੋਂ ਪਿਆਰ ਕਰੇਗੀ ਮੈਂ ਸੱਚੇ ਦਿਲੋਂ ਪਿਆਰ ਕਰਾਂਗੀ ਤੂੰ ਹੁਣ ਜੂ ਆਖਿਆ ਸੀ ਕਿ ਮੇਰਾ ਤੇਰੇ ਬਿਨਾਂ ਹੋਰ ਕੌਣ ਹੈ ਇਸ ਨੂੰ ਭੁਲ ਨਾ ਜਾਣਾ।

ਸਿਧੇਸ਼ਵਰੀ ਨੇ ਭਰੇ ਹੋਏ ਗਲੇ ਨਾਲ ਆਖਿਆ,ਭਲਾ ਇਹ ਗੱਲ ਕਿਦਾਂ ਭੁੱਲ ਸਕਦੀ ਹੈ ? ਐਨੇ ਦਿਨ ਤਕ ਤੈਨੂੰ ਪਹਿਚਾਣ ਨਹੀਂ ਸੱਕੀ ਖ਼ਬਰੇ ਪ੍ਰਮਾਤਮਾਂ ਉਸੇ ਦੀ ਸਜ਼ਾ ਦੇ ਰਿਹਾ ਹੈ।

ਵਿਚਕਾਲੀ ਨੋਹ ਅੱਖਾਂ ਪੂੰਝਦੀ ਹੋਈ ਨੇ ਕਿਹਾ, 'ਸਜ਼ਾ ਤਾਂ ਜੋ ਭਗਵਾਨ ਨੇ ਦੇਣੀ ਹੈ ਮੈਨੂੰ ਹੀ ਦਵੇ ਕਿਉਂਕਿ ਇਹ ਸਾਰਾ ਕਸੂਰ ਮੇਰਾ ਹੈ ਮੈਂ ਹੀ ਤੈਨੂੰ ਨਹੀਂ ਸਾਂ ਪਛਾਣ ਸੱਕੀ। ਥੋੜਾ ਚਿਰ ਖਲੋ ਕੇ ਫੇਰ ਆਖਣ ਲੱਗੀ, ਜੇ ਅਜ ਮੈਂ ਸਮਝ ਵੀ ਗਈ ਹਾਂ ਕਿ ਤੇਰੇ ਪੈਰਾਂ ਦੀਆਂ ਜੁਤੀਆਂ ਵਰਗੇ ਵੀ ਅਸੀ ਨਹੀਂ ਤਾਂ ਹੁਣ ਮੈਂ ਇਹ ਜਤਾਵਾਂ ਕਿਦਾਂ ? ਤੇਰੇ ਕੋਲ ਰਹਿ ਕੇ, ਤੇਰੀ ਸੇਵਾ ਕਰ ਸਕਦੀ, ਉਹ ਦਿਨ ਤਾਂ ਭਗਵਾਨ ਨੇ ਦਿਤਾ ਹੀ ਨਹੀਂ। ਅਸੀਂ ਲੋਕ ਤਾਂ ਛੋਟੀ