ਪੰਨਾ:ਪਾਰਸ.pdf/74

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੪)

ਵਹੁਟੀ ਦੇ ਅੱਖਾਂ ਦੇ ਰੋੜ ਹੋ ਰਹੇ ਹਾਂ।

ਸਿਧੇਸ਼ਵਰੀ ਜਰਾ ਤਮਕ ਕੇ ਬੋਲੀ, ਤਾਂ ਉਹ ਆਪਣੇ ਬਾਲਾਂ ਨੂੰ ਲੈ ਕੇ ਦੇਸ਼ ਦੇ ਘਰ ਵਿਚ ਜਾ ਰਹੇ। ਮੈਂ ਉਹਦੇ ਅੰਨੇ ਟੱਬਰ ਨੂੰ ਪਾਲ ਰਹੀ ਹਾਂ, ਕੀ ਆਪਣੇ ਟੱਬਰ ਦਾ ਨਾਸ ਕਰਵਾਉਣ ਲਈ, ਚਾਚੇ ਦਾ ਪੁੱਤ ਭਰਾ ਤੇ ਉਹਦੇ ਬੱਚੇ, ਇਹੋ ਤਾਂ ਸਾਕ ਹੈ। ਬਥੇਰਾ ਖੁਆ ਪਿਆ ਚੁਕੀ, ਬਥੇਰਾ ਪਹਿਨਾ ਚੁਕੀ, ਪਰ ਹੁਣ ਨਹੀਂ। ਨੌਕਰ ਨੌਕਰਿਆਣੀਆਂ ਵਾਂਗ ਜੇ ਮੂੰਹ ਬੰਦ ਕਰਕੇ ਸਾਡੇ ਟੱਬਰ ਵਿਚ ਰਹਿਣਾ ਚਾਹੋ ਤਾਂ ਰਹਿ ਸਕਦੀ ਏ, ਨਹੀਂ ਤਾਂ ਚਲੀ ਜਾਏ।'

ਸਿਧੇਸ਼ਵਰੀ ਨੂੰ ਇਹ ਸੁਪਨੇ ਵਿਚ ਵੀ ਖਿਆਲ ਨਹੀਂ ਸੀ ਕਿ ਪਾਸ ਹੀ ਬੂਹਾ ਫੜੀ ਸ਼ੈਲਜਾ ਖਲੋਤੀ ਹੋਈ ਹੈ। ਇਸਦੇ ਲੀੜੇ ਦੀ ਲਾਲ ਕਿਨਾਰੀ ਨੂੰ ਚੁਵਾਤੀ ਵਾਂਗੂੰ ਸਿਧੇਸ਼ਵਰੀ ਨੇ ਵੇਖਿਆ ਤੇ ਅਗਾਹ ਧੌਣ ਵਧਾ ਕੇ ਤਕਿਆ, ਠੀਕ ਸਾਹਮਣੇ ਬੂਹੇ ਦੀ ਪਿਛਾੜੀ ਸ਼ੈਲਜਾ ਖਲੋਤੀ ਹੋਈ ਸਭ ਗੱਲਾਂ ਸੁਣ ਰਹੀ ਸੀ। ਉਸੇ ਵੇਲੇ ਡਰਦਿਆਂ ਮਾਰਿਆਂ ਉਹਦੀ ਭੁੱਖ ਜਾਂਦੀ ਰਹੀ ਤੇ ਖਾਣ ਤੋਂ ਹਟ ਗਈ। ਉਹਨੂੰ ਸੁਣਿਆ ਕਿ ਜੇ ਕਿਸੇਤਰਾਂ ਵਿਚਕਾਰਲੀ ਨੋਹ ਨੂੰ ਨਾਲ ਲੈ ਕੇ ਉਹ ਕਿਧਰੇ ਭੱਜ ਜਾਏ ਤਾਂ ਇਸ ਦੀ ਜਾਨ ਸੌਖੀ ਹੋ ਜਾਏ। ਵਿਚਕਾਰਲੀ ਨੋਂਹ ਨੇ ਬੜੀ ਉੱਚੀ ਜਹੀ ਅਵਾਜ ਵਿਚ ਆਖਿਆ, 'ਇਹ ਕੀ ਬੀਬੀ ਜੀ, ਚੌਲ ਐਵੇਂ ਖਰਾਬ ਕਰ ਰਹੀਏ, ਖਾਂਦੀ ਕਿਉਂ ਨਹੀਂ ਨੇ ਰੋਣ ਵਾਲੀ ਅਵਾਜ ਵਿਚ ਆਖਿਆ। ਹੁਣ ਨਹੀਂ।