ਪੰਨਾ:ਪਾਰਸ.pdf/76

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੬)

ਪਰ ਜਦੋਂ ਦੁਪਹਿਰ ਨੂੰ ਇਸ ਨੇ ਨੀਲਾ ਪਾਸੋਂ ਪੁਛਿਆ ਤਾਂ ਪਤਾ ਲਗਾ ਕਿ ਛੋਟੀ ਚਾਚੀ ਰੋਟੀ ਖਾਣ ਬੈਠੀ ਹੈ। ਇਸ ਵੇਲੇ ਇਹਨੂੰ ਕਿੰਨੀ ਖੁਸ਼ੀ ਹੋਈ ਦੱਸੀ ਨਹੀਂ ਜਾ ਸਕਦੀ। ਪਰ ਨਾਲ ਹੀ ਹੈਰਾਨੀ ਵੀ ਹੋਈ। ਸ਼ੈਲਜਾ ਆਪਣੀ ਆਦਤ ਨੂੰ ਛਡ ਕੇ ਕਿੱਦਾਂ ਐਨੀ ਸ਼ਾਂਤ ਤੇ ਸਹਾਰਨ ਵਾਲੀ ਹੋ ਗਈ। ਹੈ। ਇਸ ਗਲ ਦਾ ਉਹ ਕਿਸੇ ਤਰਾਂ ਨਿਰਣਾ ਨਾ ਕਰ ਸੱਕੀ।

ਗਰੀਸ਼ ਤੇ ਹਰੀਸ਼ ਦੋਵੇਂ ਕਚਹਿਰੀਓਂ ਆ ਕੇ ਇਕੱਠੇ ਹੀ ਰੋਟੀ ਖਾਣ ਬਹਿ ਗਏ। ਲਾਗ ਹੀ ਉਦਾਸ ਜਿਹਾ ਮੂੰਹ ਬਣਾਈ ਸਿਧੇਸ਼ਵਰੀ ਬੈਠੀ ਹੋਈ ਸੀ! ਅੱਜ ਉਸਦਾ ਸਰੀਰ ਤੇ ਮਨ ਕੁਝ ਵੀ ਚੰਗਾ ਨਹੀਂ ਸੀ।

ਘਰ ਵਾਲੀ ਦੇ ਮੂੰਹ ਵਲ ਵੇਖਦਿਆਂ ਹੀ ਗਰੀਸ਼ ਨੂੰ ਸਵੇਰ ਵਾਲੀ ਗਲ ਚਤੇ ਆ ਗਈ ਸਾਰੀਆਂ ਗੱਲਾਂ ਭਾਵ ਚੇਤੇ ਨਹੀਂ ਸਨ ਪਰ ਰਮਸ਼ ਨੂੰ ਤਾੜਨਾ ਕਰਨੀ ਹੈ, ਇਹ ਗੱਲ ਉਸਨੂੰ ਜ਼ਰੂਰ ਚੇਤੇ ਆ ਗਈ। ਦਰਵਾਜ਼ੇ ਦੇ ਕੋਲ ਹੀ ਨੀਲਾ ਖਲੋਤੀ ਹੋਈ ਸੀ, ਉਸੇ ਵੇਲੇ ਹੁਕਮ ਦਿਤਾ, 'ਜਾਹ ਆਪਣੇ ਛੋਟੇ ਚਾਚੇ ਨੂੰ ਬੁਲਾ ਲਿਆ ਨੀਲਾ।

ਗਰੀਸ਼ ਨ ਉਸੇ ਤਰਾਂ ਹੀ ਹਾਂ ਵਿਚ ਮਿਲਾਉਂਦੇ ਨੇ ਹੋਏ ਕਿਹਾ 'ਠੀਕ ਹੈ! ਠੀਕ ਹੈ।' ਉਹਨੂੰ ਰੁਪਿਆ ਦੇਣ ਦਾ ਮਤਲਬ ਤਾਂ ਇਹ ਹੈ ਕਿ ਰੁਪਿਆ ਖੂਹ ਵਿਚ ਸੁੱਟ ਦੇਣਾ ਉਹ ਕੋਈ ਆਦਮੀ ਥੋੜਾ ਹੈ?

ਹਰੀਸ਼ ਵੀ ਸ਼ਹਿ ਪਾਕੇ ਆਖਣ ਲੱਗਾ, ਇਹਦੇ ਨਾਲੋਂ ਤਾਂ ਚੰਗਾ ਹੈ ਕਿ ਉਸਨੂੰ ਕੋਈ ਨੌਕਰੀ ਲੱਭ ਦਿਤੀ