ਪੰਨਾ:ਪਾਰਸ.pdf/8

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੮)

ਗੁਰਚਰਨ ਨੇ ਆਖਿਆ, 'ਹੈ ਕਿਉਂ ਨਹੀਂ ਜਿੱਦਾਂ ਉਹ ਮਾਲਕ ਹੈ ਉਸੇ ਤਰ੍ਹਾਂ ਆਪਣੇ ਹਿੱਸੇ ਦੀ ਤੂੰ ਵੀ ਮਾਲਕ ਹੈਂ ?

ਪੰਚੂ ਦੀ ਮਾਂ ਨੇ ਕਿਹਾ, 'ਏਸ ਤਰ੍ਹਾਂ ਤਾਂ ਘਰ ਵਿਚ ਟਿਕਣਾ ਮੁਸ਼ਕਲ ਹੋ ਜਾਇਗਾ। ਗੁਰਚਰਨ ਸਭ ਕੁਝ ਸੁਣ ਰਿਹਾ ਸੀ ਕੁਝ ਚਿਰ ਚੁਪ ਰਹਿਕੇ ਬੋਲਿਆ, ਪਾਰਸ ਨੂੰ ਆਉਣ ਵਾਸਤੇ ਚਿੱਠੀ ਲਿਖ ਦਿਤੀ ਹੈ ਉਹਦੇ ਆਉਂਦਿਆਂ ਹੀ ਸਭ ਠੀਕ ਹੋ ਜਾਇਗਾ। ਉਦੋਂ ਤਕ ਤੁਸੀਂ ਜ਼ਰਾ ਸਬਰ ਨਾਲ ਦਿਨ ਕਟਦੇ ਰਹੋ।

ਵਿਚਕਾਰਲੀ ਨੌਂਹ ਨੇ ਸ਼ਕ ਜਹੇ ਨਾਲ ਆਖਿਆ, ‘ਕੀ ਪਾਰਸ.....'

ਗੁਰਚਰਨ ਨੇ ਵਿਚੋਂ ਹੀ ਟੋਕਦਿਆਂ ਕਿਹਾ, ਨਹੀਂ ਪਾਰਸ ਬੜਾ ਬੀਬਾ ਹੈ। ਮੇਰੇ ਪਾਰਸ ਦੇ ਮੁਆਮਲੇ ਵਿਚ ਕੋਈ ਅਗਰ ਮਗਰ ਨਹੀਂ ਚਲ ਸਕਦੀ। ਹਰਿਚਰਨ ਉਸ ਦਾ ਪਿਉ ਜਰੂਰ ਹੈ, ਪਰ ਮੈਂ ਵੀ ਉਸਨੂੰ ਬਚਿਆਂ ਵਾਂਗੂੰ ਹੀ ਜਾਣਦਾ ਹਾਂ। ਸਾਰੀ ਦੁਨੀਆਂ ਇਕ ਪਾਸੇ ਹੋ ਜਾਏ ਤਾਂ ਵੀ ਪਾਰਸ ਮੇਰਾ ਹੀ ਰਹੇਗਾ । ਉਹਦੇ ਤਾਇਆ ਜੀ ਵੀ ਕਦੇ ਬੇਇਨਸਾਫੀ ਨਹੀਂ ਕਰਦੇ, ਇਹ ਗਲ ਉਹ ਨਾਂ ਸਮਝ ਸਕਿਆ ਤਾਂ ਸਮਝ ਲੈਣਾ ਕਿ ਮੈਂ ਬਿਗਾਨੇ ਪੁੱਤਰ ਨੂੰ ਐਵੇਂ ਹੀ ਗਲ ਨਾਲ ਲਾਕੇ ਜਵਾਨ ਕੀਤਾ ਹੈ।

ਟਹਿਲਣ ਨੇ ਆਖਿਆ, ਇਹਦੇ ਨੀਂਦ ਵਿਚ ਕੀ ਸ਼ਕ ਹੈ | ਜਦ ਉਸਨੂੰ ਮਾਤਾ ਨਿਕਲੀ ਸੀ ਤਾਂ ਤੁਹਾਡੇ ਬਿਨਾਂ ਕੌਣ ਉਸ ਨੂੰ ਮਾਤਾ ਦੇ ਮੂੰਹੋਂ ਕੱਢ ਸਕਦਾ ਸੀ ? ਓਦੋਂ ਉਹਦਾ ਪਿਉ