ਪੰਨਾ:ਪਾਰਸ.pdf/82

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੁਛਿਆ, 'ਕੀ ਤੇਰੀ ਛੋਟੀ ਚਾਚੀ ਨੇ ਰੋਟੀ ਖਾ ਲਈ ਹੈ?'

ਨੀਲਾ ਨੇ ਹੈਰਾਨ ਹੋਕੇ ਪੁਛਿਆ, "ਖਾਧੀ ਕਿਉਂ ਨਹੀਂ ਜਿਦਾਂ ਉਹ ਅੱਗੇ ਖਾਂਦੀ ਹੈ ਉਦਾਂ ਹੀ ਅੱਜ ਵੀ ਖਾਧੀ ਹੈ।'

ਸਿਧੇਸ਼ਵਰੀ ਨੂੰ ਕਹਿਕੇ ਚੁਪ ਚਾ੫ ਖੜੀ ਹੋ ਗਈ।

ਅਸੀਂ ਪਹਿਲਾਂ ਦੱਸ ਦੁਕੇ ਹਾਂ ਕਿ ਸ਼ੈਲਜਾ ਮੁੱਢ ਤੋ' ਹੀ ਬਹੁਤ ਅਭਿਮਾਨਣੀ ਹੈ। ਮਾਮੂਲੀ ਗੱਲੋਂ ਉਹ ਰੋਟੀ ਖਾਣੀ ਬੰਦ ਕਰ ਦੇਂਦੀ ਹੈ । ਇਸੇ ਗਲੋਂ ਹੀ ਸਿਧੇਸ਼ਵਰੀ ਦੀ ਹੈਰਾਨੀ ਦੀ ਕੋਈ ਹਦ ਨਹੀਂ ਸੀ। ਕਈ ਤਰ੍ਹਾਂ ਦੇ ਤਰਲੇ ਮਿੰਨਤਾਂ ਕਰਕੇ, ਸਿਰ ਤੇ ਹੱਥ ਫੇਰਕੇ ਉਹ ਇਸ ਨੂੰ ਰੋਟੀ ਖੁਆਇਆ ਕਰਦੀ ਸੀ । ਪਰ ਹੁਣ ਐਨਾਂ ਕੁਝ ਹੋਣ ਤੇ ਵੀ ਕਿਉਂ ਸ਼ੈਲਜਾ ਨੇ ਭੁਖ ਹੜਤਾਲ ਨਹੀਂ ਕਰ ਦਿੱਤੀ, ਇਸ ਗੱਲ ਦਾ ਉਹਨੂੰ ਕੋਈ ਪਤਾ ਨਹੀਂ ਸੀ ਲੱਗ ਰਿਹਾ । ਉਹਦਾ ਇਹ ਵਿਹਾਰ ਜਿਨਾਂ ਅਸੁਭਾਵਕ ਸੀ ਉਨਾਂ ਹੀ ਸਿਧੇਸ਼ਵਰੀ ਅੰਦਰੋਂ ਡਰ ਰਹੀ ਸੀ । ਕਿਸੇ ਤਰ੍ਹਾਂ ਮੂੰਹੋਂ ਮੂੰਹੀਂ ਹੋ ਜਾਈਏ ਤਾਂ ਦਿਲਾਂ ਦੀ ਹਵਾੜ ਨਿਕਲ ਜਾਏ, ਇਹ ਸਿਧੇਸ਼ਵਰੀ ਦੀ ਮਰਜੀ ਸੀ । ਪਰ ਸ਼ੈਲਜਾ ਲੜਾਈ ਦਾ ਮੌਕਾ ਨਹੀਂ ਸੀ ਦੇ ਰਹੀ । ਸਵੇਰ ਤੋਂ ਲੈਕੇ ਸ਼ਾਮ ਤਕ ਉਹ ਆਪਣਾ ਸਾਰਾ ਕੰਮ ਕਰਦੀ ਰਹਿੰਦੀ ਹੈ । ਉਹਦਾ ਅਚਰਣ ਕੋਈ ਵੀ ਨਹੀਂ ਸਮਝ ਸਕਦਾ। ਇਕ ਇਹੋ ਸਿਧੇਸ਼ਵਰੀ ਹੈ ਜਿਸ ਨੇ ਇਸ ਨੂੰ ਦਸ ਸਲ ਦੀ ਨੂੰ ਪਾਲ ਕੇ ਜਵਾਨ ਬਣਾਇਆ ਸੀ, ਤੇ ਇਹੋ ਹੀ ਵੇਖ ਰਹੀ ਹੈ ਕਿ ਸ਼ੈਲਜਾ ਕਿੰਨਾ ਬਦਲ ਰਹੀ ਹੈ। ਉਹਦੇ ਚੌਂਹ ਪਾਸੀਂ ਇਕ ਘੋਰ