ਪੰਨਾ:ਪਾਰਸ.pdf/94

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰੁਪਇਆ ਲੈਣਗੇ ਤੇ ਧੋਖੇ ਦੇਣਗੇ । ਰਮੇਸ਼ ਨੂੰ ਆਖ ਦੇਣਾ ਕਲ ਹੀ ਪ੍ਰਾਣ ਬਾਬੂ ਨੂੰ ਜਵਾਬ ਦੇ ਕੇ ਦੂਸਰਾ ਬਾਬੂ ਰੱਖ ਲਿਆ ਜਾਵੇਗਾ । ਉਸ ਨੇ ਸੋਚਿਆ ਹੋਵੇਗਾ ਕਿ ਸਾਡੇ ਅਖੀਂ ਘਟਾ ਪਾਕੇ ਉਹ ਬੱਚ ਜਾਇਗਾ ।

ਸਿਧੇਸ਼ਵਰੀ ਨੇ ਕੋਈ ਗੋਲ ਨਹੀਂ ਆਖੀ । ਉਹ ਪਤੀ ਦੇ ਚਿਹਰੇ ਤੇ ਕ੍ਰੋਧ ਭਰੀ ਤਕਣੀ ਤਕਦੀ ਹੋਈ ਬਾਹਰ ਨੂੰ ਚਲੀ ਗਈ ।

ਇਹ ਸੋਚ ਕੇ ਕਿ ਮੈਂ ਆਪਣਾ ਕਰਤਬ ਚੰਗੀ ਤਰਾਂ ਅਦਾ ਕਰ ਦਿਤਾ ਹੈ, ਬਾਬੂ ਜੀ ਬੜੇ ਪ੍ਰਸੰਨ ਹੋਏ ਤੇ ਆਪਣੇ ਕਾਰਜਾਂ ਵਿੱਚ ਰੁੱਝ ਗਏ।

ਰੁਪਇਆ ਦੁਨੀਆਂ ਵਿਚ ਬਹੁਤ ਹੀ ਲੋੜੀਂਦੀ ਚੀਜ਼ ਹੈ, ਇਕ ਗਲ ਸਿਧੇਸ਼ਵਰੀ ਜਾਣਦੀ ਸੀ । ਪਰ ਉਸ ਦਾ ਇਸ ਪਾਸੇ ਕਦੇ ਧਿਆਨ ਹੀ ਨਹੀ ਸੀ ਗਿਆ ਪਰ ਲੋਭ ਵੀ ਇਕ ਛੂਤ ਦੀ ਬੀਮਾਰੀ ਹੈ। ਨੈਨਤਾਰਾ ਦੀ ਛੋਹ ਲੱਗ ਜਾਣ ਤੇ ਹੁਣ ਇਸਦੇ ਅੰਦਰ ਵੀ ਇਹ ਬੀਮਾਰੀ ਹੌਲ ਹੌਲੀ ਧੁਖੀ ਜਾ ਰਹੀ ਹੈ।

ਅੱਜ ਹੀ ਰੋਟੀ ਟੁੱਕ ਦੇ ਪਿਛੋਂ ਸ਼ੈਲਜਾ ਇਸ ਘਰੋਂ ਚਲੀ ਜਾਇਗੀ, ਇਹ ਖਬਰ ਸੁਣ ਕੇ ਉਸਦੇ ਅੰਦਰੋਂ ਆਪਣੇ ਆਪ ਹੀ ਰੋਣ ਫੁੱਟ ੨ ਕੇ ਬਾਹਰ ਨੂੰ ਨਿਕਲਣ ਦੀ ਕਰ ਰਿਹਾ ਹੈ। ਇਹ ਇਸ ਗਲ ਨੂੰ ਰੋਕ ਕੇ ਤਾਪ ਦਾ ਬਹਾਨਾ ਕਰਕੇ ਮੰਜੀ ਤੇ ਲੇਟੀ ੫ਈ ਸੀ । ਨੈਨਤਾਰਾ ਉਸ ਪਾਸ ਆਕੇ ਬਹਿ ਗਈ । ਸਰੀਰ ਨੂੰ ਹੱਥ ਲਾ ਕੇ ਉਸਨੇ ਬੁਖਾਰ ਟੋਹਿਆ ਤੇ 'ਡਾਕਟਰ ਨੂੰ ਸੱਦਾਂ ਜਾਂ ਨਾਂ'