ਪੰਨਾ:ਪਾਰਸ.pdf/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

 ਸਿਧੇਸ਼ਵਰੀ ਮਨ ਹੀ ਮਨ ਵਿੱਚ ਤੜਫ ਉਠੀ, ਇਹ ਕੀ ਆਖ ਰਹੀ ਏਂ?

ਨੈਨਤਾਰਾ ਨੇ ਆਖਿਆ, ਮੈਂ ਝੂਠ ਨਹੀਂ ਆਖਦੀ, ਇਸ ਗਲ ਨੂੰ ਦੁਨੀਆਂ ਜਾਣਦੀ ਹੈ ।

ਸਿਧੇਸ਼ਵਰੀ ਫੇਰ ਕੁਝ ਬੋਲੀ, ਇਸ ਤੋਂ ਪਹਿਲਾਂ ਇਸਦੇ ਮਨ ਅੰਦਰ ਆਈ ਸੀ ਕਿ ਉਹ ਸ਼ੈਲਜਾ ਨੂੰ ਸੱਦ ਕੇ ਜਾਣ ਤੋਂ ਰੋਕ ਦੇਵੇ। ਇਹ ਵੀ ਉਹ ਘੜੀ ਮੁੜੀ ਸੋਚ ਰਹੀ ਸੀ ਕਿ ਕਿਸਤਰਾਂ ਉਸਦਾ ਜਾਣਾ ਰੁਕ ਸਕਦਾ ਹੈ ? ਪਰ ਹੁਣ ਨੰਦ ਲਾਲ ਦੀ ਵਾਰਤਾ ਸੁਣਕੇ ਉਸਦਾ ਹਿਰਦਾ ਇਕ ਵਾਰ ਬਿਆਕੁਲ ਹੋ ਗਿਆ, ਸ਼ੈਲਜਾ ਨੂੰ ਰੋਕਣ ਦਾ ਫੇਰ ਉਸਨੂੰ ਉਤਸ਼ਾਹ ਨ ਰਿਹਾ ।

ਗਰੀਸ਼ ਇਸ ਵੇਲੇ ਕਚਹਿਰੀ ਜਾਣ ਨੂੰ ਤਿਆਰ ਹੁੰਦੇ ਪਏ ਸਨ ਕਿ ਰਮੇਸ਼ ਨੇ ਆਕੇ ਕਿਹਾ, ਮੈ ਦੇਸ਼ ਵਾਲੇ ਘਰ ਜਾ ਰਹਿਣ ਨੂੰ ਸੋਚ ਰਿਹਾ ਹਾਂ ।

'ਕਿਉਂ ?'

ਕੋਈ ਨ ਰਹੇਗਾ ਤਾਂ ਘਰ ਢਹਿ ਜਾਇਗਾ । ਸਭ ਜਾਇਦਾਦ ਖਰਾਬ ਹੋ ਜਾਇਗੀ ਇਥੇ ਮੇਰਾ ਕੋਈ ਕੰਮ ਵੀ ਨਹੀਂ, ਇਸ ਕਰਕੇ ਆਖ ਰਿਹਾ ਹਾਂ ।

ਚੰਗੀ ਗੱਲ ਹੈ, ਬਹੁਤ ਚੰਗੀ ਗੱਲ ਹੈ ਇਹ ਆਖ ਕੇ ਗਰੀਸ਼ ਨੇ ਆਪਣੀ ਰਾਏ ਦੇ ਦਿੱਤੀ।

ਛੋਟੇ ਭਰਾ ਦੀ ਬੇਨਤੀ ਵਿਚ ਕਿੰਨਾ ਘਰੋਂ ਵਿਛੜਨ ਦਾ ਦਰਦ, ਕਿੰਨਾ ਮਾਨਸਕ ਦੁਖ ਛੁਪਿਆ ਹੋਇਆ ਸੀ, ਇਸਦਾ ਉਸ ਭਲੇ ਆਦਮੀ ਨੂੰ ਕੁਝ ਵੀ ਪਤਾ ਨਹੀਂ ਸੀ ।