ਪੰਨਾ:ਪਾਰਸ.pdf/99

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੯੯)

ਉਸਦੇ ਕਚਹਿਰੀ ਚਲੇ ਜਾਣ ਤੇ ਸ਼ੈਲਜਾ ਨੇ ਆਪਣੀ ਜਿਠਾਲੀ ਦੇ ਕਮਰੇ ਦੇ ਸਾਹਮਣੇ, ਦਲੀਜ਼ ਤੇ ਝੁਕ ਕੇ ਜਿਠਾਣੀ ਨੂੰ ਮੱਥਾ ਟੇਕਿਆ। ਇਕ ਮਾਮੂਲੀ ਜਿਹਾ ਟ੍ਰੰਕ ਲੈ ਕੇ, ਉਹ ਚੌਂਹ ਬਚਿਆਂ ਸਮੇਤ ਬਾਹਰ ਨਿਕਲ ਗਈ।

ਸਿਧੇਸ਼ਵਰੀ ਬਿਸਤਰੇ ਤੇ ਲੱਕੜ ਵਾਂਗੂ ਪਈ ਰਹੀ ਨੈਨਤਾਰਾ ਉਪਰ ਦੀ ਮੰਜ਼ਲ ਤੇ ਜਾਕੇ ਖਿੜਕੀ ਖੋਲ੍ਹ ਕੇ ਵੇਖਦੀ ਰਹੀ।

(੮)

ਦੋ ਵੱਡੇ ਵੱਡੇ ਪਲੰਗ ਲੋਹਾ ਕੇ ਸਿਧੇਸ਼ਵਰੀ ਵਾਸਤੇ ਬਿਸਤਰਾ ਕੀਤਾ ਜਾਂਦਾ ਸੀ। ਐਨੇ ਵੱਡੇ ਬਿਸਤਰੇ ਤੇ ਵੀ ਹਾਲਾਤ ਦੇ ਮੁਤਾਬਕ ਉਹਨੂੰ ਸੁੰਗੜ ਕੇ ਹੀ ਰਾਤ ਕੱਟਣੀ ਪੈਂਦੀ ਸੀ। ਕਦੇ ਕਦੇ ਇਸ ਗੱਲੋਂ ਉਹ ਗੁਸੇ ਵੀ ਹੋ ਜਾਂਦੀ ਸੀ, ੫ਰ ਫੇਰ ਵੀ ਸਾਰਿਆਂ ਬੱਚਿਆਂ ਨੂੰ ਨਾਲ ਸੁਆਏ ਬਿਨਾਂ ਉਹ ਖੁਸ਼ ਨਹੀਂ ਸੀ ਹੋ ਸਕਦੀ। ਸਾਰੀ ਰਾਤ ਉਸਨੂੰ ਜਾਗਣਾ ਪੈਂਦਾ ਸੀ ਤੇ ਕਈ ਵਾਰੀ ਉਠ ਕੇ ਵੀ ਬੈਠਣਾ ਪੈ ਜਾਂਦਾ ਸੀ। ਕਿਸੇ ਦਿਨ ਵੀ ਚੈਨ ਤੇ ਤਸੱਲੀ ਨਾਲ ਉਹ ਨਹੀਂ ਸੀ ਸੌਂ ਸਕਦੀ। ਇਹਦੇ ਨਾਲ ਹੀ ਉਹ ਇਹਨਾਂ ਔਖਿਆਈਆਂ ਤੋਂ ਬਚਣ ਲਈ ਇਹ ਅਧਿਕਾਰ ਸ਼ੈਲਜਾ ਜਾਂ ਹੋਰ ਕਿਸੇ ਨੂੰ ਨਹੀਂ ਸੀ ਦੇ ਸਕਦੀ। ਇਹਦੀ ਬੀਮਾਰੀ