ਪੰਨਾ:ਪ੍ਰੀਤ ਕਹਾਣੀਆਂ.pdf/104

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਪੁਰ ਸ਼ਾਹਜ਼ਾਦਾ ਅਲੂਸ ਬੈਠਾ ਹੋਇਆ ਸੀ ਤੇ ਇਹ ਦੂਜਾ ਬੁਖਾਰਾ ਦੀ ਬਣਨ ਵਾਲੀ ਬੇਗ਼ਮ ਲਾਲ ਰੁਖ ਲਈ ਖਾਲੀ ਰਖਿਆ ਗਿਆ ਸੀ। ਜਿਉਂ ਹੀ ਲਾਲਾ ਰੁਖ ਦਰਬਾਰ ਵਿਚ ਦਾਖ਼ਲ ਹੋਈ, ਉਸ ਦਾ ਸਵਾਗਤ ਲਈ ਬਾਦਸ਼ਾਹ ਤੋਂ ਹੇਠਾਂ ਉਤਰ ਆਇਆ।
ਅਲੂਸ ਨੇ ਅਗੇ ਵਧ ਕੇ ਲਾਲਾ ਰੁਖ ਦਾ ਹਥ ਆਪਣੇ ਹਥ ਵਿਚ ਲੈ ਲਿਆ। ਉਹ ਉਸ ਦੇ ਹਥਾਂ ਨੂੰ ਚੁੰਮਣ ਹੀ ਵਾਲਾ ਸੀ, ਕਿ ਲਾਲਾ ਰੁਖ ਚੀਕ ਮਾਰ ਕੇ ਉਸ ਦੇ ਕਦਮਾਂ ਵਿਚ ਡਿਗ ਪਈ। ਇਬਰਾਹੀਮ ਉੱਸ ਪਾਸ ਖੜੋਤਾ ਸੀ। ਲਾਲਾ ਰੁੱਖ ਦੇ ਨਾਲ ਦਿਲੀਓ ਆਉਣ ਵਾਲਾ ਕਲ਼ਮੀਰੀ ਸ਼ਾਇਰ ਇਬਰਾਹੀਮ, ਭੇਸ ਬਦਲ ਹੋਇਆ ਸ਼ਾਹਜ਼ਾਦਾ ਅਲੂਸ ਹੀ ਸੀ।
ਸ਼ਾਹਜ਼ਾਦੇ ਨੇ ਲਾਲਾ ਰੁਖ ਨੂੰ ਪੈਰਾਂ ਤੋਂ ਉਠਾ ਕੇ ਗਲ ਲਾਇਆਂ ਤੇ ਪਿਆਰ ਨਾਲ ਕਿਹਾ- ਪਿਆਰੀ ਲਾਲਾ ਰੁਖ! ਤੇਰੀ ਚਰਨਾਂ ਦਾ ਭੌਰਾ ਕਸ਼ਮੀਰੀ ਕਵੀ ਤੇਰੇ ਸਾਹਮਣੇ ਖੜੋਤਾ ਪ੍ਰੇਮ ਭਿਖਿਆ ਮੰਗ ਰਿਹਾ ਹੈ।
ਲਾਲਾ ਰੁਖ ਨੇ ਅਖਾਂ ਨੀਵੀਆਂ ਕਰ ਲਈਆਂ।

-੧੦੪-