ਪੰਨਾ:ਪ੍ਰੀਤ ਕਹਾਣੀਆਂ.pdf/122

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਵਾਨ ਤੇ ਖੂਬਸੂਰਤ ਦਾਰਾ ਉਸ ਪੁਰ ਬੈਠਾ ਚਹੁੰ ਪਾਸੀਂ ਵੇਖ ਕੇ ਮੁਸਕਰਾਂਦਾ ਤੇ ਇਸ਼ਾਰੇ ਨਾਲ ਹੀ ਲੋਕਾਂ ਦੀ ਸ਼ਰਧਾ ਦਾ ਧੰਨਵਾਦੀ ਹੋ ਰਿਹਾ ਸੀ।
ਜਲੂਸ ਬਜ਼ਾਰ ਦੇ ਇਕ ਆਲੀਸ਼ਾਨ ਮਕਾਨ ਪਾਸੋਂ ਲੰਘਿਆ ਉਥੇ ਬਾਕੀ ਤਮਾਸ਼ਾਈਆਂ ਨਾਲੋਂ ਵਖਰੇ ਇਕ ਖੂਬਸੂਰਤ ਯੁਵਤੀ ਇਹ ਨਜ਼ਾਰਾ ਵੇਖ ਰਹੀ ਸੀ। ਦਾਰਾ ਦੀ ਸਵਾਰੀ ਉਥੋਂ ਲੰਘੀ ਦੋਹਾਂ ਦੀਆਂ ਨਜ਼ਰਾਂ ਮਿਲੀਆਂ |ਬਸ ਫਿਰ ਕੀ ਸੀ, ਦੋਵੇਂ ਕਲੇਜਾ ਫੜ ਕੇ ਰਹਿ ਗਏ। ਨੌਜਵਾਨ ਕੁੜੀ ਪਾਸ ਅਤਿ-ਸੋਹਣੇ ਫੁਲ ਦਾ ਸਜਿਆ ਗੁਲਦਸਤਾ ਸੀ। ਉਸ ਨੇ ਆਪਣੀ ਭੇਟ ਸ਼ਾਹਜ਼ਾਦੇ ਵਲ ਸੁਟੀ, ਜਿਸ ਨੂੰ ਸਵੀਕਾਰ ਕਰ ਕੇ ਦਾਰਾ ਨੇ ਕਈ ਵਾਰੀ ਅਖਾਂ ਨਾਲ ਲਾਇਆ, ਚੁੰਮਿਆਂ, ਤੇ ਫੁੱਲਾਂ ਵਾਲੀ ਕੁੜੀ ਵਲ ਮੁੜ ਵੇਖਿਆ, ਪਰ ਹੁਣ ਜਲੂਸ ਅਗੇ ਨਿਕਲ ਗਿਆ ਸੀ,ਤੇ ਕੁੜੀ ਨਜਰੋਂ ਗਾਇਬ ਹੋ ਗਈ ਸੀ।
ਇਹ ਨੌਜਵਾਨ ਯੁਵਤੀ ਦਿਲੀ ਦੀ ਮਸ਼ਹੂਰ ਨਾਚੀ ਤੇ ਗਾਇਕਾ ਨੀਲਮ ਸੀ, ਜਿਸ ਦੇ ਦਰਬਾਰ ਤਕ ਰਸਾਈ ਹਾਸਲ ਲਈ ਕਈ ਨਵਾਬਜ਼ਾਦੇ ਤੇ ਸੇਠ ਤਰਲੇ ਕਢਦੇ ਸਨ ਪਰ ਹੈ ਕਿਸੇ ਤੇ ਨਿਗਾਹ ਹੀ ਨਹੀਂ ਸੀ ਬੈਠਦੀ। ਉਹ ਅਜੇ॥ ਨੌਜਵਾਨ ਤੇ ਅਣਛੋਹੇ ਦਿਲ ਨੂੰ ਦਾਰਾ ਦੀ ਇਕ ਤਕਣੀ ਦੀ ਭੇਟ ਕਰ ਆਈ ਸੀ।
ਜਲੂਸ ਲੰਘ ਗਿਆ, ਤੇ ਨੀਲਮ ਕਲੇਜਾ ਫੜੀ ਵਾਪਸ ਆਪਣੀ ਕੋਠੀ ਵਿਚ ਆ ਗਈ। ਇਹ ਆਪਣੇ ਚਾਹੁਣ ਵਾਲਿਆ ਤੋਂ ਛੇਤੀ ਛੇਤੀ ਪਿਛਾ ਛੁਡਾਣ ਦੀ ਕਰਦੀ ਸੀ, ਪਰ ਉਨ੍ਹਾਂ ਚੋਂ ਇਕ ਜ਼ਿੱਦੀ ਨੌਜਵਾਨ ਜਾਫਰ ਸੀ, ਜਿਹੜਾ ਵਸ ਲਗਦਿਆ ਛੇਤੀ ਗਾਲੋਂ ਲਹਿਣ ਵਾਲਾ ਨਹੀਂ ਸੀ। ਕਮਰੇ ਅੰਦਰ ਦਾਖ਼ਲ ਹੁੰਦਿਆਂ ਸਾਹਮਣੇ ਜਾਫਰ ਬੈਠਾ ਹੋਇਆ ਸੀ। "ਕੀ ਤੁਸੀਂ ਸਾਹ੍ਜ਼ਾਦੇ ਦਾ

-੧੨੨-