ਪੰਨਾ:ਪ੍ਰੀਤ ਕਹਾਣੀਆਂ.pdf/129

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਜੇ ਸਜਾਏ ਹਾਥੀ ਪੁਰ ਉਸਦਾ ਪ੍ਰੇਮੀ ਬੈਠਾ ਸੀ, ਜਦ ਉਹ ਉਸਦੀ ਕੋਠੀ ਪਾਸ ਪੁਜਾ ਤਾਂ ਹਾਥੀ ਖੜੋ ਗਿਆ। ਹਾਥੀ ਪੁਰ ਬੇਠੇ ਦਾਰਾ ਨੂੰ ਚੁਬਾਰੇ ਪੂਰ ਖੜੋਤੀ ਨੀਲਮ ਨਾਲ ਅਖਾਂ ਮਿਲਾਈਆਂ, ਫਿਰ ਦੋਵੇ ਹੱਥ ਅੱਗੇ ਵਧਾ ਕੇ ਉਸਨੂੰ ਚੁਕਕੇ ਆਪਣੇ ਨਾਲ ਹਾਥੀ ਪੁਰ ਬਿਠਾ ਲਆ। ਜਲੂਸ ਫਿਰ ਉਸੇ ਸ਼ਾਨ ਨਾਲ ਅਗੇ ਤੁਰ ਪਿਆ।
ਨੀਲਮ ਨੇ ਆਪਣੀਆਂ ਅਖਾਂ ਮਲ ਮਲ ਕੇ ਯਕੀਨ ਕੀਤਾ, ਕਿ ਉਹ ਸੁਪਨਾ ਨਹੀਂ ਸੀ ਵੇਖ ਰਹੀ ਪਰ ਉਹ ਸਖਤ ਹੈਰਾਨ ਸੀ ਕਿ ਇਹ ਹੋ ਕੀ ਰਿਹਾ ਹੈ?
"ਜਹਾਂ ਪਨਾਹ। ਮੈਨੂੰ ਕਿਥੇ ਲਿਜਾ ਰਹੇ ਹੋ?" ਹੈਰਾਨਗੀ ਭਰੀ ਤਕਣੀ ਤਕਦੇ ਹੋਏ ਨੀਲਮ ਬੋਲੀ।"ਸ਼ਹਿਨਸ਼ਾਹ ਸ਼ਾਹਜਹਾਂ ਤਹਾਨੂੰ ਯਾਦ ਕਰ ਰਹੇ ਹਨ, ਤੇ ਉਥੇ ਹੀ ਅਸੀ ਜਾ ਰਹੇ ਹਾਂ।" ਦਾਰਾ ਨੇ ਕਿਹਾ
ਨੀਲਮ ਕੰਬੀ, ਸ਼ਾਇਦ ਉਸਨੂੰ ਜਾਫਰ ਦੇ ਕਤਲ ਬਦਲੇ ਫਾਂਸੀ ਦਿਤੀ ਜਾਵੇ।
"ਅਜ ਪਿਤਾ ਜੀ ਤੁਹਾਡੇ ਤੇ ਬੜੇ ਖੁਸ਼ ਹਨ, ਤੁਸੀਂ ਉਨ੍ਹਾਂ ਦੀ ਬੜੀ ਸਹਾਇਤਾ ਕੀਤੀ ਹੈ।"
ਨੀਲਮ ਦੀ ਹੈਰਾਣੀ ਪਲ ਪਲ ਵਧਦੀ ਜਾ ਰਹੀ ਸੀ:-"ਮੈਂ ਕਿਸ ਤਰ੍ਹਾਂ ਉਨ੍ਹਾਂ ਦੀ ਸਹਾਇਤਾ ਕੀਤੀ ਹੈ, ਜਹਾਂ ਪਨਾਹ? ਕੀ ਜਾਫਰ ਦਾ ਕਤਲ ਉਨਾਂ ਦੀ ਸਹਾਇਤਾ ਹੈ?"
ਪਰ ਜਦੋਂ ਮੌਤ ਪਿਛੋਂ ਉਸ ਗ਼ਦਾਰ ਦੀ ਤਲਾਸ਼ੀ ਲਈ ਗਈ, ਉਸ ਪਾਸੋਂ ਅਜੇਹੀਆਂ ਚਿਠੀਆਂ ਨਿਕਲੀਆਂ, ਜਿਨ੍ਹਾਂ ਤੋਂ ਪਤਾ ਲਿਆ ਕਿ ਉਹ ਪਿਤਾ ਜੀ ਨੂੰ ਤਖਤੋਂ ਲਾਹੁਣ ਦੀ ਸਾਜ਼ਸ਼ ਵਿਚ ਸ਼ਾਮਲ ਸੀ |ਜਦ ਓਹਨਾ ਨੂੰ ਸਾਰੀ ਗੱਲ ਦਾ ਪਤਾ ਲਗਾ, ਤਾਂ ਉਹ ਤੁਹਾਡੇ ਤੇ ਬਹੁਤ ਖੁਸ ਹੋਏ ਤੇ ਹੁਣ ਮੈਂ ਉਨ੍ਹਾਂ ਦੀ ਆਗਿਆ ਨਾਲ ਹੀ ਤੁਹਾਨੂੰ ਮਹਲੀ ਲਿਜਾ ਰਿਹਾ ਹਾਂ, ਜਥੇ ਸਾਡਾ ਵਿਆਹ ਕੀਤਾ।

-੧੨੬-