ਪੰਨਾ:ਪ੍ਰੀਤ ਕਹਾਣੀਆਂ.pdf/139

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਤਾਰਾ ਆ ਗਈ। ਉਹ ਇਸ ਵੇਲੇ ਪਹਿਲਾਂ ਨਾਲੋਂ ਵਧੇਰੇ ਖੂਬਸੂਰਤ ਲਗਦੀ ਸੀ। ਉਹ ਤੰਬੂ ਵਿਚਕਾਰ ਆਕੇ ਖੜੋ ਗਈ।
ਨਾਦਰ ਮੁਸਕਾਇਆ ਤੇ ਪਿਆਰ ਨਾਲ ਕਹਿਣ ਲੱਗਾ, ਅਗੇ ਆ ਜਾ- ਘਬਰਾ ਕਿਉਂ ਰਹੀ ਹੈਂ, ੫ਿਆਰੀ?"
ਸਤਾਰਾ ਸਚ ਮੁਚ ਡਰ ਗਈ। ਉਹ ਨਾਦਰ ਬਾਰੇ ਕਈ ਕਹਾਣੀਆਂ ਸੁਣ ਚੁਕੀ ਸੀ। ਜਦੋਂ ਨਾਦਰ ਨੇ ਪਹਿਲੀ ਵਾਰ ਉਸਨੂੰ ਦਿਖਆ ਸੀ, ਉਦੋਂ ਉਹ ਮਰਨ ਲਈ ਤਿਆਰ ਸੀ, ਪਰ ਹੁਣ ਉਸਨੂੰ ਜ਼ਿੰਦਾ ਰਹਿਣ ਦੀ ਇਛਾ ਸੀ। ਉਹ ਬਹਾਦਰ ਯੁਵਤੀ ਸੀ, ਤੇ ਉਸਦਾ ਇਕ ਬਹਾਦਰ ਮਰਦ ਨਾਲ ਵਾਹ ਪਿਆ ਸੀ, ਜਿਸ ਨਾਲ ਉਹ ਮੁਹੱਬਤ ਕਰਕੇ ਜੀਵਨ ਬਿਤਾਣਾ ਚਾਹੁੰਦੀ ਸੀ।
ਸਤਾਰਾ ਇਕ ਰਾਜਪੂਤ ਘਰਾਣੇ ਵਿਚ ਪੈਦਾ ਹੋਈ, ਤੇ ਬਚਪਨ ਵਿਚ ਹੀ ਗਰਿਫਤਾਰ ਕਰਕੇ ਇਕ ਮੁਗਲ ਸਿਪਾਹੀ ਨਾਲ ਵਿਆਹ ਦਿਤੀ ਗਈ। ਪਰ ਇਕ ਦਿਨ ਮੋਕਿਆ ਮਿਲਣ ਤੇ ਉਥੋਂ ਉਹ ਨਠ ਆਈ। ਕਿੰਨੇ ਸਾਲ ਉਹ ਮੁਸੀਬਤਾਂ ਮਾਰੀ ਜੰਗਲਾਂ ਦੀ ਖਾਕ ਛਾਣਦੀ ਰਹੀ। ਅਖੀਰ ਮਾਰਵਾੜੀ ਸੁਦਾਗਰਾਂ ਰਾਹੀਂ ਉਹ ਦਿਲੀ ਆਈ, ਤੇ ਇਥੇ ਮੁਹੰਮਦ ਸ਼ਾਹ ਰੰਗੀਲੇ ਦੀ ਬੇਗਮ ਦੀਆਂ ਦਾਸੀਆਂ ਵਿਚ ਭਰਤੀ ਹੋ ਗਈ।
ਨਾਦਰ ਸ਼ਾਹ ਕੁਝ ਚਿਰ ਖਾਮੋਸ਼ ਰਹਿਣ ਪਿਛੋਂ ਬੋਲਿਆ, ਸਤਾਰਾ! ਕੀ ਤੈਨੂੰ ਨਾਦਰ ਸ਼ਾਹ ਦੀ ਬੇਗਮ ਬਣਨ ਦੀ ਇਛਾਂ ਹੈ ਨਾਦਰ ਸ਼ਾਹ ਨੂੰ ਯਕੀਨ ਹੋ ਗਿਆ ਸੀ ਕਿ ਸਤਾਰਾ ਵੀ ਉਸ ਨੂੰ ਜ਼ਰੂਰ ਚਾਹੁੰਦੀ ਹੋਵੇਗੀ, ਪਰ ਉਹ ਉਸ ਦੇ ਮੂੰਹੋਂ ਸੁਣਨਾ ਚਾਹੁੰਦਾ ਸੀ।
ਉਧਰ ਸਤਾਰਾ ਵੀ ਸਚ ਮੁਚ ਨਾਦਰ ਸ਼ਾਹ ਵਰਗੇ ਬਹਾਦਰ ਬਾਦਸ਼ਾਹ ਨੂੰ ਦਿਲੋਂ ਚਾਹੁਣ ਲਗ ਪਈ ਸੀ। ਉਹ ਉਸ ਦੇ ਕਦਮਾਂ ਵਿਚ ਡਿਗ ਪਈ। ਇਹ ਉਸ ਦੀ ਹਾਂ' ਸੀ।

-੧੩੯-