ਪੰਨਾ:ਪ੍ਰੀਤ ਕਹਾਣੀਆਂ.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ਾਹਜ਼ਾਦੀ ਡਿਯੂਕ ਨਾਲ ਸ਼ਾਦੀ ਕਰ ਕੇ ਸਾਰੀ ਉਮਰ ਸਵੱਰਗੀ ਖੁਸ਼ੀ ਮਾਣਨਾ ਚਾਹੁੰਦੀ ਸੀ, ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ।

੧੭੯੩ ਈ: ਵਿਚ ਫਰਾਂਸ ਦੀ ਰਾਣੀ ਤੇ ਬਾਦਸ਼ਾਹ ਕਤਲ ਕਰ ਦਿਤੇ ਗਏ। ਸਾਰਾ ਮੁਲਕ ਜੰਗ ਦੀ ਅਗ ਨਾਲ ਭੜਕ ਰਿਹਾ ਸੀ। ਇਸ ਸਮੇਂ ਨਪੋਲੀਅਨ ਦਬਾ-ਸਟ ਅਗਾਂਹ ਵਧੀ ਜਾ ਰਿਹਾ ਸੀ। ਉਹ ੧੮੦੪ ਵਿਚ ਫਰਾਂਸ ਦੇ ਤਖਤ ਤੇ ਬੈਠ ਗਿਆ। ਉਸ ਵਕਤ ਯੂਰਪ ਦੀ ਵਡੀ ਤੋਂ ਵਡੀ ਹਕੂਮਤ ਵੀ ਉਸਦੇ ਨਾਂ ਤੋਂ ਕੰਬਦੀ ਸੀ।

ਨਪੋਲੀਅਨ ਨੇ ਆਪਣੀ ਜਵਾਨੀ ਵਿਚ ਇਕ ਮਾਮੂਲੀ ਹੈਸੀਅਤ ਦੀ ਕੁੜੀ ਜੋਜ਼ਫ਼ਾਈਨ ਨਾਲ ਵਿਆਹ ਕੀਤਾ। ਜਿਸਨੇ ਉਸਦੀ ਹਰ ਔਕੜ ਸਮੇਂ ਆਪਣੀ ਜਾਨ ਮੁਸੀਬਤ ਵਿਚ ਪਾਕੇ ਵੀ ਮਦਦ ਕੀਤੀ। ਨਪੋਲੀਅਨ ਵੀ ਉਸ ਨੂੰ ਦਿਲੋਂ ਚਾਹੁੰਦਾ ਸੀ, ਪਰ ਉਸਦੀ ਗੋਦ ਖਾਲੀ ਹੋਣ ਕਰ ਕੇ ਉਸ ਦੇ ਮਿਤਰਾਂ ਤੇ ਰਾਜ ਕਰਮਚਾਰੀਆਂ ਨੇ ਉਸ ਨੂੰ ਦੂਜੀ ਸ਼ਾਦੀ ਕਰ ਲੈਣ ਦੀ ਸਲਾਹ ਦਿਤੀ, ਤਾਕਿ ਇਹ ਤਖਤ ਨਪੋਲੀਅਨ ਦੀ ਮੌਤ ਮਗਰੋਂ ਉਸਦੀ ਔਲਾਦ ਦੇ ਹਥ ਰਹੇ। ਉਸ ਵੇਲੇ ਜਿਸ ਵੀ ਹਕੂਮਤ ਨੂੰ ਸ਼ਾਦੀ ਲਈ ਸਦਾ ਦਿਤਾ ਜਾਂਦਾ, ਉਹ ਬੜੀ ਖੁਸ਼ੀ ਨਾਲ ਨਪੋਲੀਅਨ ਦੀ ਪੇਸ਼ਕਸ਼ ਮਨਜ਼ੂਰ ਕਰਦੀ। ਅਖੀਰ ਇਹ ਚੋਣ-ਕੁਣਾ ਅਸਟਰੀਆ ਦੀ ਸ਼ਾਹਜ਼ਾਦੀ ਤੇ ਪਿਆ। ਜੋਜ਼ਫਾਈਨ ਨੂੰ ਤਲਾਕ ਦੇ ਦਿਤਾ ਗਿਆ। ਅਸਟਰੀਆ ਦਾ ਬਾਦਸ਼ਾਹ ਇਸ ਸੰਜੋਗ ਲਈ ਬੜਾ ਖੁਸ਼ ਸੀ, ਪਰ ਸ਼ਾਹਜ਼ਾਦੀ ਡਿਯੂਕ ਤੇ ਮਰਦੀ ਸੀ। ਉਹ ਆਪਣੇ ਪ੍ਰੇਮੀ ਪਿਛੇ ਦੁਨੀਆਂ ਦੇ ਸਭ ਤੋਂ ਵਡੇ ਤਖਤ ਨੂੰ ਠੁਕਰਾਣ ਲਈ ਤਿਆਰ ਸੀ, ਪਰ ਅਖੀਰ ਉਸ ਨੂੰ ਬਾਦਸ਼ਾਹ ਦੇ ਘਰ ਪੈਦਾ ਹੋਣ ਦੀ ਸਜ਼ਾ ਭੁਗਤਣੀ ਹੀ ਪਈ ਤੇ ਮਾਪਿਆਂ ਨੇ ਧਿੰਗੋਜ਼ੋਰੀ ਸ਼ਾਹੀ ਅਗ ਦੀ ਭਠੀ ਵਿਚ ਆਪਣੀ ਬਚੀ ਨੂੰ ਝੋਂਕ ਦਿਤਾ। ਨਪੋਲੀਅਨ ਪਹਿਲੀ ਨਜ਼ਰੇਂ ਹੀ ਲੂਇਸਾਂ

-੨੦-