ਪੰਨਾ:ਪ੍ਰੀਤ ਕਹਾਣੀਆਂ.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇ ਮੋਹਿਤ ਹੋ ਗਿਆ। ਅਖੀਰ ਹੁਸਨ ਦੇ ਪੁਜਾਰੀ ਨਾਲ ਪਿਆਰ ਦੀ ਦੇਵੀ ਨਰੜ ਦਿਤੀ ਗਈ। ਕੁਝ ਚਿਰ ਪਿਛੋਂ ਉਹਨਾਂ ਦੇ ਘਰ ਇਕ ਮੁੰਡਾ ਹੋਇਆ-ਪਰ ਉਹ ਹਾਲੀਂ ਤੀਕ ਵੀ ਡਿਯੂਕ ਦੀ ਯਾਦ ਨਾ ਭੁਲਾ ਸਕੀ। ਉਸਦਾ ਜਿਸਮ ਨਪੋਲੀਅਨ ਦੀਆਂ ਬਾਹਵਾਂ ਵਿਚ ਕਸਿਆਂ ਹੁੰਦਾ, ਪਰ ਉਸਦਾ ਦਿਲ ਫਰਾਂਸ ਤੋਂ ਦੂਰ ਕਿਸੇ ਇਕਾਂਤ ਥਾਂ ਤੇ ਆਪਣੇ ਪ੍ਰੀਤਮ ਨੂੰ ਟੋਲ ਰਿਹਾ ਹੁੰਦਾ।

ਸ਼ਾਦੀ ਤੋਂ ਚਾਰ ਸਾਲ ਪਿਛੋਂ ਦੇ ਦਿਨ, ਨਪੋਲੀਅਨ ਦੇ ਅਤ ਭੈੜੇ ਦਿਨਾਂ ਵਿਚੋਂ ਸਨ। ਵਾਟਰਲੂ ਦੀ ਲੜਾਈ ਵਿਚ ਉਸ ਨੂੰ ਸਖਤ ਹਾਰ ਹੋਈ, ਤੇ ਬਾਕੀ ਦੀ ਉਮਰ ਉਸਨੂੰ ਇਕ ਜਜ਼ੀਰੇ ਵਿਚ ਕੈਦੀ ਦੀ ਹਾਲਤ ਵਿਚ ਕਟਣੀ ਪਈ। ਇਸ ਸਮੇਂ ਵੀ ਲੂਈਸਾਂ ਦੀ ਮੁਹੱਬਤ ਉਸ ਦੇ ਦਿਲ ਵਿਚ ਸੀ, ਤੇ ਉਸ ਨੇ ਆਪਣੀ ਪ੍ਰੇਮਕਾ ਨੂੰ ਬਾਕੀ ਦੇ ਦਿਨ ਆਪਣੇ ਨਾਲ ਗੁਜ਼ਾਰਨ ਲਈ ਤਰਲੇ ਵੀ ਕਢੇ, ਪਰ ਉਹ ਇਕ ਆਜ਼ਾਦ ਪੰਛੀ ਵਾਂਗ ਪਿੰਜਰਿਉਂ ਨਿਕਲ ਕੇ ਆਪਣੇ ਪ੍ਰੇਮੀ ਡਿਯੂਕ ਪਾਸ ਚਲੀ ਗਈ-ਤੇ ਇਹ ਸੀ ਅੰਤ ਉਸ ਜ਼ੁਲਮ ਦਾ ਜਿਹੜਾ ਨਪੋਲੀਅਨ ਨੇ ਲੈਫਟੀਨੈਂਟ ਫੋਰੇ ਤੋਂ ਉਸ ਦੀ ਵਹੁਟੀ ਖੋਹ ਕੇ ਕੀਤਾ ਸੀ।

{{{2}}}{{{2}}}

{{{2}}}{{{2}}}

-੨੧-