ਪੰਨਾ:ਪ੍ਰੀਤ ਕਹਾਣੀਆਂ.pdf/23

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਲ ਇਹ ਫਿਰ ਤੁਰ ਕੇ ਜਦ ਬੰਬਈ ਦੇ ਕੁਲਾਵਾ ਨਾਂ ਦੀ ਥਾਂ ਤੇ ਪੁਜੇ, ਤਾਂ ਉਨ੍ਹਾਂ ਪਿਸਤੌਲ ਦੀ ਆਵਾਜ਼ ਦੇ ਨਾਲ ਹੀ ਜ਼ੋਰ ਦਾ ਚੀਕ ਚਿਹਾੜਾ ਵੀ ਸੁਣਿਆ। ਇਹ ਪਤਾ ਕਰਨ ਲਈ ਕਿ ਮੁਆਮਲਾ ਕੀ ਹੈ, ਉਹ ਜ਼ਰਾ ਹੋਰ ਅਗੇ ਵਧੇ। ਇਕ ਸ਼ਹਾਨਾ ਕੋਠੀ ਪਾਸ ਉਨਾਂ ਨੇ ਦੋ ਵਡੀਆਂ ਮੋਟਰਾਂ ਨੂੰ ਖੜੋਤਿਆਂ ਵੇਖਿਆ। ਪਿਛਲੀ ਮੋਟਰ ਦੇ ਸਤ ਅਠ ਆਦਮੀ ਅਗਲੀ ਮੋਟਰ ਪੁਰ ਹਮਲਾ ਕਰ ਰਹੇ ਸਨ। ਪਿਸਤੌਲ ਤੇ ਛੁਰੇ ਨਾਲ ਬੇਦਰੇਗ ਵਾਰ ਕੀਤੇ ਜਾ ਰਹੇ ਸਨ। ਅਗਲੀ ਮੋਟਰ ਵਿਚ ਇਕ ਤੀਵੀਂ ਸੀ। ਇਨ੍ਹਾਂ ਫੌਜੀਆਂ ਚੋਂ ਇਕ ਨੇ ਤੀਵੀਂ ਪੁਰ ਹਮਲਾ ਕਰਨ ਵਾਲੇ ਨੂੰ ਪਿਛਲੇ ਪਾਸਿਉਂ ਜਫਾ ਮਾਰ ਲਿਆ, ਤੇ ਬਾਕੀ ਹਮਲਾਆਵਰ ਡਰ ਕੇ ਨਠ ਗਏ। ਫੌਜੀ ਅਫਸਰਾਂ ਨੇ ਉਸ ਗਡੀ ਦਾ ਨੰਬਰ ਨੋਟ ਕਰ ਲਿਆ।

ਜਿਸ ਆਦਮੀ ਪੁਰ ਹਮਲਾ ਕੀਤਾ ਗਿਆ ਸੀ, ਉਹ ਬੰਬਈ ਦਾ ਇਕ ਪ੍ਰਸਿਧ ਵਪਾਰੀ ਸੀ, ਤੇ ਉਸਦਾ ਨਾਂ ਅਬਦੁਲ ਕਾਦਰ ਸੀ। ਉਸਦੇ ਜਿਸਮ ਪੁਰ ਤਿੰਨ ਗੋਲੀਆਂ ਲਗੀਆਂ ਸਨ। ਉਸ ਪਾਸ ਬੈਠੀ ਤੀਵੀਂ ਦੇ ਜਿਸਮ ਪੁਰ ਵੀ ਕਈ ਡੂੰਘੇ ਜ਼ਖ਼ਮ ਆਏ। ਅਬਦੁਲ ਕਾਦਰ ਬੇਹੋਸ਼ ਪਿਆ ਸੀ, ਤੇ ਉਸਦੇ ਜ਼ਖ਼ਮਾਂ ਚੋਂ ਕਾਫ਼ੀ ਖੂਨ ਨਿਕਲ ਚੁਕਾ ਸੀ। ਗੋਰੇ ਸਿਪਾਹੀਆਂ ਨੂੰ ਹਸਪਤਾਲ ਦਾ ਪਤਾ ਨਹੀਂ ਸੀ, ਇਸ ਲਈ ਕਾਫੀ ਦੇਰ ਇਧਰ ਉਧਰ ਭਟਕਣ ਮਗਰੋਂ ਉਹ ਹਸਪਤਾਲ ਪੁਜ ਸਕੇ। ਇਸ ਦੌਰਾਨ ਵਿਚ ਉਨ੍ਹਾਂ ਦੀ ਟਕਰ ਦੋਬਾਰਾ ਹਮਲਾਆਵਰਾਂ ਨਾਲ ਹੋਈ, ਉਹ ਇਕ ਲਾਲ ਮੋਟਰ ਪੁਰ ਸਵਾਰ ਪੂਰੀ ਸਪੀਡ ਤੇ ਨਠੀ ਜਾ ਰਹੇ ਹਨ।

ਹਸਪਤਾਲ ਜਾ ਕੇ ਅਬਦੁਲ ਕਾਦਰ ਦੇ ਸਰੀਰ ਚੋਂ ਅਪਰੇਸ਼ਨ ਰਾਹੀਂ ਗੋਲੀਆਂ ਕਢੀਆਂ ਗਈਆਂ। ਉਸਦੇ ਬਿਆਨ ਲੈਣ ਦੀ ਕੋਸ਼ਿਸ਼ ਕੀਤੀ ਗਈ, ਪਰ ਕਮਜ਼ੋਰੀ ਕਾਰਨ ਉਸਦੇ ਮੂੰਹੋਂ ਕੋਈ ਸ਼ਬਦ ਨਾ ਨਿਕਲ ਸਕਿਆ। ਡਾਕਟਰਾਂ ਦੀ ਕੋਸ਼ਿਸ਼ ਦੇ ਬਾਵਜੂਦ ਉਹ

-੨੩-