ਪੰਨਾ:ਪ੍ਰੀਤ ਕਹਾਣੀਆਂ.pdf/4

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

"ਇਮਤਹਾਂ ਸੋਜ਼ੇ ਮੁਹੱਬਤ ਕਾ ਹੂਆ ਕਰਤਾ ਹੈ ਯੂੰ,
ਤੁਮ ਨੇ ਦੇਖਾਂ ਜਲ ਗਈ ਹੈਸ਼ਮ੍ਹਾਂ ਪਰਵਾਨੇ ਕੇ ਬਾਹਦ।"

ਇਸ ਪੁਸਤਕ ਵਿਚ ਦੁਨੀਆਂ ਦੇ ਮਹਾਨ-ਉੱਸਰੀਆਂ, ਸ਼ਾਹਿਨ ਸ਼ਾਹਾਂ, ਰਾਜਿਆਂ, ਮਹਾਰਾਜਿਆਂ ਤੇ ਨਵਾਬਾਂ ਦੀਆਂ ਪ੍ਰੇਮ ਕਥਾਵਾਂ ਦਰਜ ਹਨ। ਸਾਧਾਰਨ ਲੋਕਾਂ ਦੇ ਪ੍ਰੇਮ ਕਾਂਡ ਅਸੀਂ ਆਮ ਪੜ੍ਹਦੇ ਸੁਣਦੇ ਰਹਿੰਦੇ ਹਾਂ, ਪਰ ਸ਼ਹਿਨਸ਼ਾਹੀ ਮਹੱਲਾਂ ਦੀਆਂ ਮਜ਼ਬੂਤ ਤੇ ਆਹਿਨੀ ਦੀਵਾਰਾਂ ਪਿਛੇ ਵੀ— ਜਿਥੋਂ ਕੋਈ ਗਲ ਬਾਹਰ ਕਢਣੀ ਕਤਲ ਜਿਡਾ ਜੁਰਮ ਹੈ— ਇਹ ਰੋਮਾਂਸ ਕੈਦ ਕੀਤੇ ਨਹੀਂ ਜਾ ਸਕੇ।

ਜਿਥੇ ਦੁਨੀਆਂ ਵਿਚ ਸਚੇ ਆਸ਼ਕਾਂ ਦਾ ਘਾਟਾ ਨਹੀਂ, ਉਥੇ ਹਿਵਸ-ਪ੍ਰਸਤ ਤੇ ਚਿਕੜੀਆਂ ਚੋਪੜੀਆਂ ਗਲਾਂ ਕਰਨ ਵਾਲੇ ਮਾਹਣੂਆਂ ਦੀ ਵੀ ਥੁੜ ਨਹੀਂ। ਜਿਹੜੇ ਨਵ-ਜੋਬਨ ਮਾਸੂਮ ਯੁਵਤੀਆ ਦੀ ਜਵਾਨੀ ਨਾਲ ਚਾਰ ਦਿਨ ਖੇਡਕੇ ਨੌਂ ਦੋ ਗਿਆਰਾਂ ਹੋ ਜਾਂਦੇ ਹਨ। ਜਿਨ੍ਹਾਂ ਪ੍ਰੇਮੀਆਂ ਤੇ ਪ੍ਰੇਮਕਾਵਾਂ ਨੇ ਇਨ੍ਹਾਂ ਪ੍ਰੇਮ ਕਥਾਵਾਂ ਨੂੰ ਚੰਗੀ ਤਰ੍ਹਾਂ ਪੜ੍ਹਿਆ, ਪਿਆਰਿਆ ਤੇ ਵਿਚਾਰਿਆ ਹੈ, ਉਹ ਇਨ੍ਹਾਂ ਝੂਠੇ ਪ੍ਰੇਮੀਆਂ ਦੇ ਚਿੰਗਲ ਚੋਂ ਬਚ ਨਿਕਲਣਗੇ। ਉਹ ਪ੍ਰੇਮੀ ਨੂੰ ਚੰਗੀ ਤਰ੍ਹਾਂ ਠੋਕ ਵਜਾਣ ਮਗਰੋਂ ਇਸ ਤੂਫਾਨੀ ਨੈਂ ਵਿਚ ਠਿਲਣ ਦੀ ਕਰਨਗੇ। ਪ੍ਰੇਮ ਦੀ ਪੂਰੀ ਸਮਝ ਨਾ ਹੋਣ ਕਰਕੇ ਅਜ ਕਿੰਨੇ ਪ੍ਰੇਮੀ ਤੇ ਪ੍ਰੇਮਕਾਵਾਂ ਇਸ ਦੇ ਨਾਂ ਤੋਂ ਅਵਾਜ਼ਾਰ ਹਨ। ਇਸ ਪੁਸਤਕ ਵਿਚ ਹਡਬੀਤੀਆਂ ਚਾਨਣ ਮੁਨਾਰਿਆਂ ਵਾਂਗ ਨਾ-ਤਜਰਬੇਕਾਰ ਪ੍ਰੇਮੀਆਂ ਦੀ ਰਹਿਨੁਮਾਈ ਕਰਨਗੀਆਂ।

ਇਸ ਪੁਸਤਕ ਵਿਚ ਦੇਸ ਤੇ ਪ੍ਰਦੇਸ ਦੀਆਂ ਮਹਾਨ-ਹਸਤੀਆਂ ਦੀਆਂ ਕਾਮਯਾਬ ਤੇ ਨਾਕਾਮ, ਦਰਦਨਾਕ, ਪਰ ਦਿਲਚਸਪ ਰੋਮਾਂਚਕ ਤੇ ਸੋਲਾਂ ਆਨੇ ਸੱਚੀਆਂ ਪ੍ਰੇਮ ਕਹਾਣੀਆਂ ਦਰਜ ਹਨ।

ਆਸ ਹੈ ਕਿ ਪਾਠਕ ਇਸ ਪੁਸਤਕ ਬਾਰੇ ਆਪਣੀਆਂ ਕੀਮਤ ਰਾਆਂ ਘਲ ਕੇ ਧੰਨਵਾਦੀ ਬਨਾਉਣਗੇ।

ਇੰਦਰਾ ਪ੍ਰੇਮੀ

-੪-